Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋ. 1. ਬੰਦਨਾ, ਨਮਸਕਾਰ। 2. ਪ੍ਰਣਾਮ। 3. ਬੰਧਨ। 1. salute. 2. obeisance. 3. shakles. ਉਦਾਹਰਨਾ: 1. ਲਸਕਰ ਤਰਕਸ ਬੰਦ ਬੰਦ ਜੀਉ ਜੀਉ ਸਗਲੀ ਕੀਤ ॥ Raga Sireeraag 5, Asatpadee 26, 7:3 (P: 70). 2. ਕਲਿ ਭਗਵਤ ਬੰਦ ਚਿਰਾਮੰ ॥ Raga Parbhaatee, Bennee, 1, 1:1 (P: 1351). 3. ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥ Raga Aaasaa, Kabir, 18, 5:1 (P: 480).
|
SGGS Gurmukhi-English Dictionary |
1. salute. 2. obeisance. 3. shakles.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. stanza; an ornament for the wrist, wristband, bracelet, strap; same as ਬੰਨ੍ਹ joint, limb; colloq. bun, bunn, breadroll. (2) suff. indicating restriction, limitation as in ਸਿੱਕੇਬੰਦ, ਕਮਰਬੰਦ, ਕਲਮਬੰਦ. (3) adj. closed, shut, locked, confined, impounded; imprisoned, banned, prohibited, disallowed, not permitted.
|
Mahan Kosh Encyclopedia |
ਫ਼ਾ. [بنّد] ਨਾਮ/n. ਸ਼ਰੀਰ ਦਾ ਜੋੜ। 2. ਯੁਕ੍ਤਿ ਤਦਬੀਰ। 3. ਛੰਦਾਂ ਦਾ ਸਮੁਦਾਯ, ਜਿਸ ਦੇ ਅੰਤ ਦੇ ਪਦ ਇੱਕ ਹੀ ਮੇਲ ਦੇ ਹੋਣ, ਜੈਸੇ- ਅਕਾਲਉਸਤਤਿ ਵਿੱਚ- “ਜੈ ਜੈ ਹੋਸੀ ਮਹਿਖਾਸੁਰ ਮਰਦਨਿ” ਆਦਿ। 4. ਪ੍ਰਤਿਗ੍ਯਾ। 5. ਰੱਸੀ. ਤਣੀ. ਭਾਵ- ਬੰਨ੍ਹ ਰੱਖਣ ਦੀ ਸ਼ਕਤਿ. “ਮਿਰਤਕ ਭਏ ਦਸੈ ਬੰਦ ਛੂਟੇ.” (ਆਸਾ ਕਬੀਰ) ਸ਼ਰੀਰ ਦੇ ਦਸ਼ ਦ੍ਵਾਰਿਆਂ ਵਿੱਚ ਜੋ ਰੋਕਣ ਦੀ ਸ਼ਕਤੀ ਸੀ, ਉਹ ਮਿਟਗਈ। 6. ਬੰਧਨ. ਕੈਦ. “ਬੰਦ ਨ ਹੋਤ ਸੁਨੇ ਉਪਦੇਸ.” (ਗੁਪ੍ਰਸੂ) 7. ਅੰਗਰਖੇ ਦੀ ਤਣੀਆਂ ਕੋਲ ਲਾਏ ਬੰਦ, ਜੋ ਗੋਡੇ ਤੋਂ ਹੇਠ ਤੀਕ ਲਟਕਦੇ ਰਹਿਂਦੇ ਹਨ. “ਸੁੰਦਰ ਬੰਦ ਸੁ ਦੁੰਦ ਬਲੰਦੇ.” (ਗੁਪ੍ਰਸ) 8. ਵਿ. ਬੰਨ੍ਹਣ ਵਾਲਾ. “ਤੇਗਬੰਦ ਗੁਣ ਧਾਤੁ.” (ਸ੍ਰੀ ਮਃ ੧) 9. ਸੰ. वन्द्. ਧਾ. ਸ੍ਤੁਤਿ (ਤਾਰੀਫ) ਕਰਨਾ। 10. ਪ੍ਰਣਾਮ ਕਰਨਾ. “ਲਸਕਰ ਤਰਕਸਬੰਦ, ਬੰਦ ਜੀਉ ਜੀਉ ਸਗਲੀ ਕੀਤ.” (ਸ੍ਰੀ ਅ: ਮਃ ੫) ਤੀਰਕਸ਼ਬੰਦ ਲਸ਼ਕਰ, ਵੰਦਨਾ ਕਰਕੇ ਜੀ! ਜੀ! ਕਹਿਂਦੇ ਹਨ। 11. ਸੰ. ਵੰਦ੍ਯ. ਵਿ. ਵੰਦਨਾ (ਪ੍ਰਣਾਮ) ਯੋਗ੍ਯ. ਵੰਦਨੀਯ. “ਬੰਦਕ ਹੋਇ ਬੰਦ ਸੁਧਿ ਲਹੈ.” (ਗਉ ਬਾਵਨ ਕਬੀਰ) ਜੋ ਵੰਦਨਾ ਕਰਨ ਵਾਲਾ ਹੁੰਦਾ ਹੈ, ਉਹ ਵੰਦਨੀਯ (ਕਰਤਾਰ) ਦੀ ਸੁਧ ਲਭਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|