Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰagaṫ. 1. ਉਪਾਸ਼ਕ, ਭਗਤੀ ਕਰਨ ਵਾਲਾ। 2. ਭਗਤਾਂ ਨੂੰ। 1. devotee, worshipper, man of god. 2. to devotees/men of god. ਉਦਾਹਰਨਾ: 1. ਅਸੰਖ ਭਗਤ ਗੁਣ ਗਿਆਨ ਵੀਚਾਰ ॥ Japujee, Guru Nanak Dev, 17:5 (P: 4). ਜਿਨੑ ਮਨਿ ਵੁਠਾ ਆਪਿ ਪੂਰੇ ਭਗਤ ਸੇ ॥ Raga Aaasaa 5, 108, 2:2 (P: 397). 2. ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥ Raga Gaurhee 3, Chhant 4, 4:2 (P: 246). ਉਦਾਹਰਨ: ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥ (ਭਗਤਾਂ ਦੀ). Raga Goojree 5, Vaar 9:8 (P: 520).
|
SGGS Gurmukhi-English Dictionary |
[n.] (from Sk. Bhakta) devotee
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. devotee, worshipper, votary; holyman, pious person, lover of deity.
|
Mahan Kosh Encyclopedia |
ਸੰ. ਭਕ੍ਤ. ਵਿ. ਵੰਡਿਆ ਹੋਇਆ. ਵਿਭਕ੍ਤ। 2. ਨਾਮ/n. ਅੰਨ. ਭੋਜਨ। 3. ਭਕ੍ਤਿ ਵਾਲਾ ਸੇਵਕ. ਉਪਾਸਕ. “ਭਗਤ ਅਰਾਧਹਿ ਏਕਰੰਗਿ.” (ਬਿਲਾ ਮਃ ੫) “ਹਰਿ ਕਾ ਭਾਣਾ ਮੰਨੈ, ਸੋ ਭਗਤ ਹੋਇ.” (ਮਃ ੩ ਵਾਰ ਰਾਮ) ਦਯਾ ਦਿਲ ਰਾਖੈ ਸਬਹੀ ਸੋਂ ਮ੍ਰਿਦੁ ਭਾਖੈ ਨਿਤ ਕਾਮ ਕ੍ਰੋਧ ਲੋਭ ਮੋਹ ਹੌਮੈ ਕੋ ਦਬਾਵੈ ਜੂ, ਕਾਹੂੰ ਮੇ ਨ ਤੇਖੈ ਸਭ ਹੀ ਮੇ ਏਕ ਬ੍ਰਹ੍ਮ ਦੇਖੈ ਲਘੁ ਲੇਖੈ ਆਪ, ਕਰ ਨੇਮ ਤਨ ਤਾਵੈ ਜੂ, “ਦੇਵੀਦੱਤ” ਜਾਨੈ ਏਕ ਹਰਿ ਹੀ ਕੋ ਮੀਤ, ਔਰ ਜਗਤ ਕੀ ਰੀਤਿ ਮੇ ਨ ਪ੍ਰੀਤਿ ਸਰਸਾਵੈ ਜੂ, ਦੁਖਿਤ ਹ੍ਵੈ ਆਪ, ਦੁੱਖ ਔਰ ਕੇ ਮਿਟਾਵੈ, ਏਸੋ ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ. ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਭਗਤ ਵਰਣਨ ਕੀਤੇ ਹਨ- (ੳ) ਕਾਮਨਾਵਾਨ- ਜੋ ਧਨ ਸੰਤਾਨ ਆਦਿ ਦੀ ਇੱਛਾ ਨਾਲ ਉਪਾਸਨਾ ਕਰਦੇ ਹਨ. (ਅ) ਆਰਤ- ਜੋ ਰੋਜ ਦੁੱਖ ਆਦਿ ਦੇ ਮਿਟਾਉਣ ਲਈ ਭਕ੍ਤਿ ਕਰਦੇ ਹਨ. (ੲ) ਉਪਾਸਕ- ਜੋ ਇ੍ਸ੍ਤ੍ਰੀ ਵਾਂਙ ਕਰਤਾਰ ਨੂੰ ਭਰਤਾ ਮੰਨਕੇ ਸੇਵਨ ਕਰਦੇ ਹਨ. (ਸ) ਗਿਆਨੀ- ਜੋ ਸਰਵਰੂਪ ਆਤਮਾ ਨੂੰ ਦੇਖਕੇ ਉਪਾਸਦੇ ਹਨ। 2. ਇੱਕ ਕਾਸ਼੍ਤਕਾਰ ਜਾਤਿ, ਜੋ ਜਿਲਾ ਸ਼ਾਹਪੁਰ ਵਿੱਚ ਹੈ। 3. ਦੇਖੋ- ਭਗਤਬਾਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|