Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰar. 1. ਭਰਨਾ, ਲਿਬੜਨਾ। 2. ਭਾਰ, ਬੋਝ। 3. ਭਰਿਆ ਹੋਇਆ। 1. smeared, stained. 2. weight, cargo, load. 3. filled. ਉਦਾਹਰਨਾ: 1. ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥ Raga Sireeraag 6, 56, 1:1 (P: 35). 2. ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥ Raga Aaasaa 1, Asatpadee 17, 4:2 (P: 420). 3. ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ Raga Tukhaaree 1, Baarah Maahaa, 10:5 (P: 1108).
|
SGGS Gurmukhi-English Dictionary |
1. smeared, stained. 2. weight, cargo, load. 3. filled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) combining form indicating fullness, meaning throughout or approximate (as in ਉਮਰਭਰ = adv. throughout life, life long; ਜਰਾਪਰ = adj. just a little; ਮਣਭਰ = adj. approximately a maund). (2) v. imperative form of ਭਰਨਾ fill, fill in, fill up.
|
Mahan Kosh Encyclopedia |
(ਦੇਖੋ. ਭ੍ਰੀ ਧਾ) ਨਾਮ/n. ਬੋਝ. ਭਾਰ. “ਪਥਰ ਕੀ ਬੇੜੀ ਜੇ ਚੜੈ, ਭਰ ਨਾਲਿ ਬੁਡਾਵੈ.” (ਆਸਾ ਅ: ਮਃ ੧) 2. ਯੁੱਧ. ਜੰਗ. ਨਿਰੁਕ੍ਤ ਵਿੱਚ ਲਿਖਿਆ ਹੈ ਜਿੱਤਣ ਵਾਲੇ ਨੂੰ ਧਨ ਨਾਲ ਭਰਦਿੰਦਾ ਹੈ, ਇਸ ਲਈ ਜੰਗ ਦਾ ਨਾਮ ਭਰ ਹੈ। 3. ਤੋਲ. ਵਜ਼ਨ. ਪ੍ਰਮਾਣ। 4. ੜੱਟਾ। 5. ਸਮੁਦਾਯ. ਗਰੋਹ। 6. ਅਧਿਕਤਾ. ਜ਼੍ਯਾਦਤੀ। 7. ਵਿ. ਸਮਾਨ. ਤੁਲ੍ਯ। 8. ਭਰਨ (ਪਾਲਨ) ਕਰਤਾ। 9. ਕ੍ਰਿ. ਵਿ. ਪਰਯਂਤ. ਤੀਕ. ਤੋੜੀ. “ਕੋਸ ਭਰ ਛੋਰ ਸਿਧਾਵਹੁ. (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|