Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaram. 1. ਭੁਲੇਖਾ, ਗਲਤ ਫਹਿਮੀ, ਵਹਿਮ। 2. ਭ੍ਰਮਣ, ਭਟਕਨ। 3. ਅਗਿਆਨ, ਮਿਥਿਆ ਗਿਆਨ। 1. doubts, misunderstandings. 2. wanderings. 3. doubts, ignorance. ਉਦਾਹਰਨਾ: 1. ਆਪਣਿਆ ਸੰਤਾ ਕੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥ Raga Maajh 5, 43, 3:3 (P: 107). ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰਹੂ ਤੇ ਨੇਰਾ ॥ (ਮਹਾਨ ਕੋਸ਼ ਅਰਥ ‘ਮਿਥਿਆ ਗਿਆ’ ਕਰਦਾ ਹੈ). Raga Soohee 5, Chhant, 6, 1:5 (P: 780). 2. ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥ Raga Gaurhee 5, 91, 3:1 (P: 183). 3. ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥ (ਭਾਵ ਅਗਿਆਨ). Raga Goojree 5, Asatpadee 2, 5:2 (P: 508). ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥ Raga Goojree 5, Vaar 16:1 (P: 522). ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥ Raga Sorath 9, 6, 1:1 (P: 632).
|
SGGS Gurmukhi-English Dictionary |
[n.] (From Sk. Bhrama) illusion, delution, doubt
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. illusion, delusion, misconception, misapprehension, superstition, erroneous belief; fancy, fallacy; suspicion; apprehension, anxiety, misgiving.
|
Mahan Kosh Encyclopedia |
ਸੰ. ਭ੍ਰਮ. ਨਾਮ/n. ਘੁੰਮਣਾ. ਫਿਰਨਾ. ਭ੍ਰਮਣ. “ਸਗਲ ਜਨਮ ਭਰਮ ਹੀ ਭਰਮ ਖੋਇਓ.” (ਸੋਰ ਮਃ ੯) 2. ਜਲ ਦੀ ਘੁਮੇਰੀ. ਜਲਚਕ੍ਰਿਕਾ। 3. ਘੁਮਿਆਰ ਦਾ ਚੱਕ। 4. ਭੁੱਲ. ਭੁਲੇਖਾ. “ਭਰਮਅੰਧੇਰ ਬਿਨਾਸ.” (ਆਸਾ ਛੰਤ ਮਃ ੫) 5. ਮਿਥ੍ਯਾਗ੍ਯਾਨ. ਹੋਰ ਦਾ ਹੋਰ ਸਮਝਣਾ.{1579} ਵਿਦ੍ਵਾਨਾਂ ਨੇ ਪੰਜ ਪ੍ਰਕਾਰ ਦਾ ਭ੍ਰਮ ਮੰਨਿਆ ਹੈ:- (ੳ) ਭੇਦਭ੍ਰਮ (ਕਰਤਾਰ ਨੂੰ ਆਤਮਾਰੂਪ ਨਾ ਮੰਨਕੇ ਉਸ ਵਿੱਚ ਅਨੇਕ ਭੇਦ ਕਲਪਣੇ). (ਅ) ਕਰਤ੍ਰਿਤ੍ਵ ਭ੍ਰਮ (ਮੈ ਕਰਤਾ ਹਾਂ, ਇਹ ਖ਼ਿਆਲ) (ੲ) ਸੰਗਭ੍ਰਮ (ਮੈ ਦੇਹਰੂਪ ਅਤੇ ਜੰਮਦਾ ਮਰਦਾ ਹਾਂ) (ਸ) ਵਿਕਾਰਭ੍ਰਮ (ਜਗਤ ਬ੍ਰਹਮ ਦਾ ਵਿਕਾਰ ਹੈ) (ਹ) ਸਤ੍ਯਤ੍ਵ ਭ੍ਰਮ (ਬ੍ਰਹਮ ਤੋਂ ਜੁਦਾ ਮੰਨਕੇ ਜਗਤ ਵਿੱਚ ਸਤ੍ਯਬੁੱਧਿ). “ਭਰਮ ਮੋਹ ਬਿਕਾਰ ਨਾਠੇ.” (ਸੂਹੀ ਛੰਤ ਮਃ ੫) 6. ਸੰਸਾ. ਸ਼ੱਕ. “ਭਭਾ, ਭਰਮ ਮਿਟਾਵਹੁ ਅਪਨਾ.” (ਬਾਵਨ) 7. ਗਿਲਾਨਿ. ਘ੍ਰਿਣਾ. “ਨਿਜ ਪਤਿ ਮਹਿ ਨਹਿ ਰਾਖਤ ਭਰਮ.” (ਗੁਪ੍ਰਸੂ) 8. ਖ਼ਯਾਲ. “ਜਗ ਤੇ ਘਟਾ ਧਰਮ ਕਾ ਭਰਮ.” (ਕਲਕੀ) 9. ਮਰਮ ਦੀ ਥਾਂ ਭੀ ਭਰਮ ਸ਼ਬਦ ਆਇਆ ਹੈ. “ਦੁਰਬਚਨ ਭੇਦ ਭਰਮੰ.” (ਸਹਸ ਮਃ ੫) ਮਰਮਭੇਦਕ (ਦਿਲ ਵਿੰਨ੍ਹਣ ਵਾਲੇ) ਦੁਰਵਚਨ। 10. ਭ੍ਰਮਰ (ਭੌਰੇ) ਲਈ ਭੀ ਇਹ ਸ਼ਬਦ ਆਇਆ ਹੈ. “ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ.” (ਅਕਾਲ) ਕਿਤੇ ਮੰਜੁ ਕਮਲ ਉੱਪਰ ਭ੍ਰਮਰਰੂਪ ਹੋਕੇ ਮੋਹਿਤ ਹੋਏ ਹੋਂ। 11. ਸੰ. भर्म. ਤਨਖ਼੍ਵਾਹ. ਤਲਬ। 12. ਭਾੜਾ. ਕਿਰਾਇਆ। 13. ਨਾਭਿ. ਤੁੰਨ. ਧੁੰਨੀ। 14. ਸੁਵਰਣ. ਸੋਨਾ. Footnotes: {1579} ਦੇਖੋ- ਖ੍ਯਾਤਿ ਦਾ ਨੰਬਰ 5.
Mahan Kosh data provided by Bhai Baljinder Singh (RaraSahib Wale);
See https://www.ik13.com
|
|