Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰav. 1. ਸੰਸਾਰ ਭਾਵ ਆਵਾ ਗਵਨ, ਚੌਰਾਸੀ ਦਾ ਗੇੜ। 2. ਸੰਸਾਰ, ਦੁਨੀਆਂ। 3. ਹਸਤੀ। 4. ਵਰਤਮਾਨ ਹੁਣ ਵਾਲਾ ਸਮਾਂ। 5. ਸੰਸਾਰ ਸਾਗਰ। 1. birth and death circle. 2. world. 3. terrible. 4. present. 5. world ocean. ਉਦਾਹਰਨਾ: 1. ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ Raga Dhanaasaree 1, Sohlay, 3, 1:2 (P: 13). ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ ॥ Raga Bilaaval 5, 34, 4:1 (P: 809). 2. ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥ Raga Dhanaasaree 1, Sohlay, 4, 3:1 (P: 13). ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥ (ਸੰਸਾਰ ਰੂਪੀ ਸਾਗਰ). Raga Gaurhee 9, 9, 2:2 (P: 220). 3. ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥ Raga Gaurhee 5, Vaar 11:3 (P: 320). ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥ Raga Aaasaa 5, Chhant 6, 3:4 (P: 456). 4. ਭਵ ਭੂਤ ਭਾਵ ਸਮਬਿੵਅੰ ਪਰਮੰ ਪ੍ਰਸੰਨਮਿਦੰ ॥ Raga Goojree, Jaidev, 1, 2:2 (P: 526). 5. ਗੁਰੁ ਬੋਹਿਥੁ ਤਾਰੇ ਭਵ ਪਾਰਿ ॥ Raga Gond 5, 9, 3:1 (P: 864). ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ ॥ Raga Maaroo 1, Solhaa 20, 9:3 (P: 1041).
|
SGGS Gurmukhi-English Dictionary |
1. birth and death circle. 2. world. 3. terrible. 4. present. 5. world ocean.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੇਖੋ- ਭੂ ਧਾ) ਸੰ. ਨਾਮ/n. ਹੋਣਾ. ਸੱਤਾ. ਹੋਂਦ. ਹਸ੍ਤੀ. “ਜਨਮ ਮਰਣ ਭਵਭੰਜਨ ਗਾਈਐ.” (ਸੋਰ ਮਃ ੧) 2. ਸੰਸਾਰ. ਜਗਤ. “ਭਵਸਾਗਰ ਨਾਵ ਹਰਿਸੇਵਾ.” (ਸੂਹੀ ਛੰਤ ਮਃ ੫) 3. ਭਵਸਾਗਰ ਦਾ ਸੰਖੇਪ. “ਭਵਉਤਾਰ ਨਾਮ ਭਨੇ.” (ਮਲਾ ਪੜਤਾਲ ਮਃ ੫) ਭਵਸਾਗਰ ਤੋਂ ਪਾਰ ਕਰਨ ਵਾਲਾ ਨਾਮ। 4. ਸ਼ਿਵ. “ਮਹਾਦੇਵ ਭਵ ਭਦ੍ਰ ਕਰੰਤਾ.” (ਗੁਪ੍ਰਸੂ) 5. ਜਨਮ. “ਭਵਹਰਣ ਹਰਿ ਹਰਿ ਹਰੇ.” (ਕੇਦਾ ਮਃ ੫) “ਭਵ ਮੇ ਭਵ ਕੇ ਰੰਕ ਜੇ ਭਵ ਸਮ ਹੋਇ ਕ੍ਰਿਪਾਲ। ਮਾਲਿਕ ਪ੍ਰਿਥਿਵੀ ਕੇ ਕਰੇ ਸ੍ਰੀ ਹਰਿਰਾਇ ਰਸਾਲ.” (ਗੁਪ੍ਰਸੂ) 6. ਵਰਤਮਾਨ ਕਾਲ. “ਭਵ ਭੂਤ ਭਾਵ ਸਮਬਿਅੰ.” (ਗੂਜ ਜੈਦੇਵ) ਦੇਖੋ- ਸਮਬਿਅੰ। 7. ਆਵਾਗਮਨ. ਚੌਰਾਸੀ ਦਾ ਗੇੜਾ. “ਭਵਖੰਡਨ ਦੁਖਨਾਸਦੇਵ.” (ਬਸੰ ਮਃ ੫) 8. ਧਨ. ਵਿਭੂਤਿ। 9. ਭਵਦ੍ (ਆਪ ਕਾ) ਦਾ ਸੰਖੇਪ. “ਧੰਨ ਨਵਾਬ, ਧੰਨ ਭਵ ਦੀਨ.” (ਪੰਪ੍ਰ) ਭਵੱਦੀਨ। 10. ਭਵਨ (ਭ੍ਰਮਣ). ਭਉਣਾ. “ਸਹਿਜ ਭਵੈ ਪ੍ਰਭੁ ਸਭਨੀ ਥਾਈ.” (ਗਉ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|