Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavaanee. ਦੁਰਗਾ, ਸ਼ਿਵਜੀ ਦੀ ਪਤਨੀ। Durga the wife of deity Shivji. ਉਦਾਹਰਨ: ਤੂ ਕਹੀਅਤ ਹੀ ਆਦਿ ਭਵਾਨੀ ॥ Raga Gond, Naamdev, 6, 4:1 (P: 874).
|
SGGS Gurmukhi-English Dictionary |
[Sk. n.] The Goddess Pārbatī, the concort of Shiva, Goddess Durge
SGGS Gurmukhi-English Data provided by
Harjinder Singh Gill, Santa Monica, CA, USA.
|
English Translation |
goddess Durga.
|
Mahan Kosh Encyclopedia |
ਸੰ. ਨਾਮ/n. ਭਵ (ਸ਼ਿਵ) ਦੀ ਇਸਤ੍ਰੀ, ਦੁਰਗਾ. “ਤੂ ਕਹੀਅਤ ਹੀ ਆਦਿ ਭਵਾਨੀ.” (ਗੌਂਡ ਨਾਮਦੇਵ) “ਚਰਨ ਸਰਨ ਜਿਹ ਬਸਤ ਭਵਾਨੀ.” (ਅਕਾਲ) 2. ਪ੍ਰਕ੍ਰਿਤਿ. ਮਾਯਾ. “ਪ੍ਰਿਥਮ ਕਾਲ ਸਭ ਜਗ ਕੋ ਤਾਤਾ। ਤਾਂਤੇ ਭਯੋ ਤੇਜ ਵਿਖ੍ਯਾਤਾ। ਸੋਈ ਭਵਾਨੀ ਨਾਮ ਕਹਾਈ। ਜਿਨ ਸਗਰੀ ਇਹ ਸ੍ਰਿਸਟਿ ਬਨਾਈ॥” (ਚੌਬੀਸਾਵ) 3. ਤਲਵਾਰ. ਸ਼੍ਰੀ ਸਾਹਿਬ. “ਸ੍ਰੀ ਭਵਾਨੀ ਭੈਹਰਨ ਸਭ ਕੋ ਕਰ ਕਲ੍ਯਾਨ.” (ਸਨਾਮਾ) 4. ਮਦਰਾਸ ਦੇ ਨੀਲਗਿਰਿ ਦੀ ਇੱਕ ਨਦੀ। 5. ਭਾਵਿਨੀ ਦੀ ਥਾਂ ਭੀ ਭਵਾਨੀ ਸ਼ਬਦ ਆਇਆ ਹੈ. ਦੇਖੋ- ਭਾਵਿਨੀ 2. “ਰਾਨਿਨ ਰਾਵ ਸਵਾਨਿਨ ਸਾਵ ਭਵਾਨਿਨ ਭਾਵ ਭਲੋ ਮਨ ਮਾਨਾ.” (ਪਾਰਸਾਵ) 6. ਸ਼ਿਵਾ ਜੀ ਦੀ ਤਲਵਾਰ. ਦੇਖੋ- ਸਿਵਾ ਜੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|