Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaraa. 1. ਵਡਾ, ਦੀਰਘ, ਬਹੁਤ। 2. ਸ੍ਰੇਸ਼ਟ, ਵਡਾ। 3. ਨਾ ਸਹਾਰੇ ਜਾਣ ਵਾਲਾ, ਕਮਾਉਣ ਵਿਚ ਔਖਾ। 4. ਭਾਰ, ਬੋਝ। 5. ਭਾਰੀ, ਬੋਝਲ। 6. ਪਰਨੇ। 1. great. 2. noble, superb, superior. 3. unbearable, difficult to implement. 4. weight. 5. heavy. 6. on the side of. ਉਦਾਹਰਨਾ: 1. ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥ Raga Maajh 3, Asatpadee 11, 7:2 (P: 116). ਉਦਾਹਰਨ: ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥ (ਬਹੁਤ). Raga Gaurhee 1, 13, 4:1 (P: 155). 2. ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥ Raga Gaurhee 1, 13, 6:1 (P: 155). 3. ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥ Raga Aaasaa 3, Chhant 7, 9:5 (P: 441). 4. ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥ Raga Sorath 5, 26, 2:2 (P: 616). 5. ਨਾਮ ਬਿਨਾ ਨਾਹੀ ਕੋ ਬੇਲੀ ਬਿਖ ਲਾਦੀ ਸਿਰਿ ਭਾਰਾ ॥ Raga Dhanaasaree 1, Chhant 2, 3:4 (P: 688). ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲੵਾ ॥ (ਭਾਰੀ ਤੋਲ ਵਾਲੀ). Raga Soohee 5, Chhant 4, 4:5 (P: 779). 6. ਭਵਜਲੁ ਪਾਰਿ ਨ ਪਾਵਹਿ ਕਬਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥ Raga Bhairo 3, Asatpadee 2, 6:2 (P: 1155).
|
SGGS Gurmukhi-English Dictionary |
1. great. 2. noble, superb, superior. 3. unbearable, difficult to implement. 4. weight. 5. heavy. 6. on the side of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. beavy, weighty, massive; difficult to bear, carry or digest,; stodgy, indigestible; great, big, largely attended function; overwhelming.
|
Mahan Kosh Encyclopedia |
ਵਿ. ਭਾਰ ਸਹਿਤ. ਬੋਝਲ। 2. ਵਡਾ ਸ਼੍ਰੇਸ਼੍ਠ. “ਮੇਰਾ ਠਾਕੁਰ ਅਤਿ ਭਾਰਾ.” (ਮਾਰੂ ਮਃ ੫) 3. ਨਾਮ/n. ਬੋਝਾ. ਭਾਰ. “ਚੂਕਾ ਭਾਰਾ ਕਰਮ ਕਾ.” (ਮਾਰੂ ਮਃ ੫) 4. ਦੇਖੋ- ਭਾੜਾ. “ਗਰਧਬ ਕਰ ਭਾਰਾ ਲਿਯੋ.” (ਗੁਪ੍ਰਸੂ) 5. ਗੁਰੂ ਅਮਰਦੇਵ ਜੀ ਦਾ ਆਤਮਗ੍ਯਾਨੀ ਸਿੱਖ ਭਾਈ ਭਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|