Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaree. 1. ਸ੍ਰੇਸ਼ਟ, ਵਡਾ। 2. ਬੋਝਲ ਭਾਵ ਦੁਖਦਾਈ। 3. ਵਡੀ। 4. ਵਜ਼ਨਦਾਰ, ਬੋਝਲ। 5. ਬਹੁਤ। 6. ਪਰਨੇ। 7. ਭਾਰ, ਸਮਦਯ। 8. ਭਾਵ ਭਾਰੀ/ਵਡੀ ਸਜ਼ਾ। 9. ਭਾਵ ਭਾਰੀ/ਵਡੀ ਮੁਸ਼ਕਲ/ਔਕੜ। 1. great. 2. troublesome. 3. serious, great. 4. heavy. 5. superb. 6. on. 7. heavy. 8. strict. 9. great difficulty. ਉਦਾਹਰਨਾ: 1. ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥ Raga Maajh 5, 33, 1:2 (P: 104). ਬਿਖੈ ਰਾਜ ਤੇ ਅੰਧੁਲਾ ਭਾਰੀ ॥ Raga Gaurhee 5, 151, 1:1 (P: 196). 2. ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਸਟਾ ਮਰਿ ਮਰਿ ਪਾਚੇ ॥ Raga Gaurhee 4, 55, 2:2 (P: 169). ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥ (ਅਗਾ ਮੁਸ਼ਕਲ/ਦੁਖਦਾਈ ਬਣਾ ਰਿਹਾ ਹੈ). Raga Gaurhee, Kabir, 45, 3:1 (P: 332). 3. ਤਬ ਇਸ ਕਉ ਹੈ ਮੁਸਕਲੁ ਭਾਰੀ ॥ Raga Gaurhee 5, Asatpadee 1, 3:2 (P: 235). ਮਹਾ ਬਿਖਮ ਸਾਗਰੁ ਅਤਿ ਭਾਰੀ ਉਧਰਹੁ ਸਾਧੂ ਸੰਗਿ ਰਵਾਲਾ ॥ (ਵਡਾ ਬਿਖਨ). Raga Bilaaval 5, 22, 1:2 (P: 806). 4. ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲਕੀ ਲਗੈ ਨ ਭਾਰੀ ॥ Raga Gaurhee, Kabir, 48, 1:2 (P: 333). 5. ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥ Raga Aaasaa 1, Asatpadee 15, 5:1 (P: 419). ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥ (ਬਹੁਤ, ਸ੍ਰੇਸ਼ਟ). Raga Jaitsaree 5, 11, 1:1 (P: 702). 6. ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥ Raga Sorath 1, Asatpadee 2, 2:3 (P: 635). 7. ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ Raga Sorath, Kabir, 1, 3:1 (P: 654). 8. ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥ Raga Maaroo 1, Asatpadee 12, 4:3 (P: 993). 9. ਦਿਓੁਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥ Raga Saarang 5, 59, 1:1 (P: 1216).
|
English Translation |
adj.f. same as ਭਾਰਾ.
|
Mahan Kosh Encyclopedia |
ਵਿ. ਬੋਝਲ. “ਹਲਕੀ ਲਗੈ ਨ ਭਾਰੀ.” (ਗਉ ਕਬੀਰ) 2. ਨਾਮ/n. ਵਿਪਦਾ. ਮੁਸੀਬਤ. “ਅੰਤਕਾਲ ਕਉ ਭਾਰੀ.” (ਗਉ ਕਬੀਰ) 3. ਵਿ. ਔਖਾ. ਮੁਸ਼ਕਿਲ. “ਅਬ ਸਾਹਿਬ ਸੋਂ ਮਿਲਨਾ ਭਾਰੀ.” (ਨਾਪ੍ਰ) 4. ਦੇਖੋ- ਭਾਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|