Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaavan. 1. ਭਾਉਂਦਾ ਹੈ, ਚੰਗਾ ਲਗਦਾ ਹੈ। 2. ਭਾਵਨਾ, ਸ਼ਰਧਾ, ਪਿਆਰ। 3. ਧਿਆਨ, ਚਿੰਤਨ। 4. ਭਾਉਂਦਾ, ਮਰਜੀ। 1. love, affection. 2. love. 3. attention, thinking. 4. pleases him, will. ਉਦਾਹਰਨਾ: 1. ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥ Raga Devgandhaaree 5, 38, 1:2 (P: 536). 2. ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ Raga Sorath Ravidas, 2, 3:1 (P: 658). 3. ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥ Raga Soohee 1, 1, 3:1 (P: 728). 4. ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥ Raga Soohee 5, Chhant 4, 2:6 (P: 779).
|
SGGS Gurmukhi-English Dictionary |
1. love, affection. 2. attention, thinking. 3. are/is pleasing. 4. Will.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਾਵਨਾ, ਭਾਵਨੀ, ਭਾਵਨੁ) ਨਾਮ/n. ਖ਼ਿਆਲ. ਸੰਕਲਪ. “ਆਪਨੋ ਭਾਵਨੁ ਕਰਿ, ਮੰਤ੍ਰਿ ਨ ਦੂਸਰੋ ਧਰਿ.” (ਸਵੈਯੇ ਸ੍ਰੀ ਮੁਖਵਾਕ ਮਃ ੫) “ਭਾਵਨੁ ਤਿਆਗਿਓ ਰੀ ਤਿਆਗਿਓ.” (ਗਉ ਮਃ ੫) “ਭਾਵਨੁ ਦੁਬਿਧਾ ਦੂਰਿਟਰਹੁ.” (ਬਿਲਾ ਮਃ ੫) 2. ਭਾਵਨਾ. ਸ਼੍ਰੱਧਾ. “ਭਾਵਨ ਕੋ ਹਰਿਰਾਜਾ.” (ਸੋਰ ਰਵਿਦਾਸ) “ਭਾਵਨੀ ਸਾਧਸੰਗੇਣ ਲਭੰਤੰ.” (ਗਾਥਾ) 3. ਧ੍ਯਾਨ. ਚਿੰਤਨ. “ਭਾਵਨ ਪਾਤੀ ਤ੍ਰਿਪਤ ਕਰੈ.” (ਸੂਹੀ ਮਃ ੧) 4. ਭਾਵ ਦੇ ਅਨੁਸਾਰ ਅਭ੍ਯਾਸ. ਅ਼ਮਲ. “ਸੁਹੇਲਾ ਕਹਨੁ ਕਹਾਵਨੁ। ਤੇਰਾ ਬਿਖਮੁ ਭਾਵਨੁ.” (ਸ੍ਰੀ ਮਃ ੫) 5. ਵਿ. ਭਾਵਨੀਯ. ਭਾਉਣ ਵਾਲਾ. ਪਿਆਰਾ. “ਭਾਵਨ ਨਾਹਿ ਹਹਾ ਘਰ ਮਾਈ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|