Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰékʰ. 1. ਭੇਸ, ਰੂਪ। 2. ਭੇਖੀ, ਵਖ ਵਖ ਰੂਪ ਧਾਰਨ ਵਾਲਾ, ਭੇਖਧਾਰੀ। 3. ਭਿਖਾਰੀ। 1. garb, guise, false dress. 2. one wears different garbs. 3. beggar. ਉਦਾਹਰਨਾ: 1. ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ Raga Sireeraag 3, 35, 1:1 (P: 26). ਉਦਾਹਰਨ: ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸੇ ਰੇ ॥ (ਰੂਪ). Raga Aaasaa 5, 130, 1:1 (P: 403). ਭੇਖਧਾਰੀ ਭੇਖ ਕਰਿ ਥਕੇ ਅਠਿ ਸਠਿ ਤੀਰਥ ਨਾਇ ॥ (ਧਾਰਮਨ ਮਰਯਾਦਾ). Raga Sorath 4, Vaar 6, Salok, 3, 2:5 (P: 644). 2. ਕਾਜੀ ਸੇਖ ਭੇਖ ਫਕੀਰਾ ॥ Raga Gaurhee 1, Asatpadee 14, 7:1 (P: 227). ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥ (ਭੇਖ ਕਰਨ ਵਾਲੇ). Raga Saarang 4, Vaar 33, Salok, 3, 2:3 (P: 1250). 3. ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣ ਹਾਰੋ ॥ Raga Soohee 1, Chhant 2, 3:4 (P: 764).
|
SGGS Gurmukhi-English Dictionary |
[Var.] From Bhesa
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. dress, costume, garb, habit, style of dress, appearance. distinctive dress of a religious order or sect.
|
Mahan Kosh Encyclopedia |
ਦੇਖੋ- ਭੇਸ. “ਭੇਖ ਅਨੇਕ ਅਗਨਿ ਨਹੀ ਬੂਝੈ.” (ਸੁਖਮਨੀ) 2. ਭੇਖੀ ਦੀ ਥਾਂ ਭੀ ਭੇਖ ਸ਼ਬਦ ਆਇਆ ਹੈ. “ਪੰਡਿਤ ਮੋਨੀ ਪੜਿ ਪੜਿ ਥਕੇ, ਭੇਖ ਥਕੇ ਤਨੁ ਧੋਇ.” (ਮਃ ੩ ਵਾਰ ਸਾਰ) 3. ਭਿਕ੍ਸ਼ੁ. ਭਿਖਾਰੀ. ਦੇਖੋ- ਜੰਤਭੇਖ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|