Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bʰéḋ. 1. ਰਾਜ਼, ਭੇਤ। 2. ਫਰਕ, ਵਿਤਕਰਾ, ਵਖੇਵੇ। 3. ਦੁਬਿਧਾ। 4. ਵਿਭਿੰਨ/ਵਿਚਾਰ। 5. ਭਿੰਨਤਾ, (ਜੀਵਾਂ ਦੀਆਂ ਅਨੇਕ ਕਿਸਮਾਂ)। 1. secret. 2. differences, variances. 3. suspense, double mindedness, indecision, uncertainty. 4. different thought; secrets. 5. species.
ਉਦਾਹਰਨਾ:
1. ਸੁਣਿਐ ਜੋਗ ਜੁਗਤਿ ਤਨਿ ਭੇਦ ॥ Japujee, Guru Nanak Dev, 9:3 (P: 2).
2. ਗੁਰ ਕੈ ਬਚਨਿ ਕਟੇ ਭ੍ਰਮ ਭੇਦ ॥ Raga Gaurhee 5, 74, 2:2 (P: 177).
3. ਅਲਹ ਲਹੰ ਤਾ ਭੇਦ ਛੈ ਕਛੁ ਕਛੁ ਪਾਇਓ ਭੇਦ॥
ਉਦਾਹਰਨ:
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥ (ਪਹਿਲੀ ਤੁੱਕ ਵਿਚ ਪਹਿਲੇ ‘ਭੇਦ’ ਦੇ ਅਰਥ ‘ਵਿਖੇਵੇਂ’ ਹੈ ਅਤੇ ਦੂਜੇ ਦੇ ‘ਰਾਜ’). Raga Gaurhee, Kabir, Baavan Akhree, 4:1;2 (P: 340).
4. ਸਾਸਾ ਬੇਦ ਸਿੰਮ੍ਰਿਤਿ ਬਹੁ ਭੇਦ ॥ Raga Aasaa 1, 15, 4:1 (P: 353).
5. ਵਿਸਮਾਦੁ ਜੀਅ ਵਿਸਮਾਦੁ ਭੇਦ ॥ Raga Aaasaa 1, Vaar 3, Salok, 1, 1:2 (P: 463).

SGGS Gurmukhi-English Dictionary
[Sk. var.] From Bheta
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਭੇਤ same as ਫਰਕ.

Mahan Kosh Encyclopedia

(ਦੇਖੋ- ਭਿਦ੍‌ ਧਾ) ਸੰ. ਨਾਮ/n. ਭਿੰਨਤਾ. ਜੁਦਾਈ. “ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ.” (ਗੁਪ੍ਰਸੂ) ਦੇਖੋ- ਤਿੰਨ ਭੇਦ. “ਗੁਰ ਕੈ ਬਚਨਿ ਕਟੇ ਭ੍ਰਮ ਭੇਦ.” (ਗਉ ਮਃ ੫) 2. ਅੰਤਰਾ. ਫਰਕ. “ਹੈ ਸਰੂਪ ਮਮ ਨਹਿ ਕਛੁ ਭੇਦ.” (ਗੁਪ੍ਰਸੂ) 3. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. “ਜਿਹਵਾ ਭੇਦ ਨ ਦੇਈ ਚਖਣ.” (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। 4. ਭੇਤ. ਗੁਪਤ ਗੱਲ. ਰਾਜ਼. “ਸਗਰੋ ਭੇਦ ਕਹੋ ਹਮ ਸੰਗ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits