Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰojan. ਖਾਣਯੋਗ ਪਦਾਰਥ, ਖਾਣਾ। food. ਉਦਾਹਰਨ: ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥ Raga Maajh 1, Vaar 5:3 (P: 140).
|
SGGS Gurmukhi-English Dictionary |
food.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. meal, repast, food, diet; aliment.
|
Mahan Kosh Encyclopedia |
ਨਾਮ/n. ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. “ਭੋਜਨ ਭਾਉ ਨ ਠੰਢਾ ਪਾਣੀ.” (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ- (ੳ) ਭਕ੍ਸ਼੍ਯ- ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ. (ਅ) ਭੋਜ੍ਯ- ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ. (ੲ) ਲੇਹ੍ਯ- ਜੋ ਜੀਭ ਨਾਲ ਚੱਟਿਆ ਜਾਵੇ. (ਸ) ਪੇਯ- ਜੋ ਪੀਤਾ ਜਾਵੇ. (ਹ) ਚੋਸ਼੍ਯ- ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.{1597} ਦੇਖੋ- ਛਤੀਹ ਅੰਮ੍ਰਿਤ. ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤ੍ਵਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇ ਹੋਏ ਕੌੜੇ ਅਤੇ ਰੁੱਖੇ ਤਾਮਸਿਕ ਹਨ. Footnotes: {1597} ਭਾਵਪ੍ਰਕਾਸ਼ ਵਿੱਚ ਛੀ ਪ੍ਰਕਾਰ ਦੇ ਆਹਾਰ ਹਨ: आहारं षाड्विधं चोष्यं पेयं लेह्मं तथैवच। भोज्यं भक्ष्यं तथा चर्व्यं गुरु विद्यात् यथोत्तरम्॥
Mahan Kosh data provided by Bhai Baljinder Singh (RaraSahib Wale);
See https://www.ik13.com
|
|