Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-i-aa. 1. ਕ੍ਰਿਪਾ, ਮਿਹਰ, ਬਖਸ਼ਿਸ਼। 2. ਦਇਆ ਕਰਨ ਵਾਲੇ, ਮਿਹਰਵਾਨ। 3. ਮਾਇਆ। 4. ਮਿਲਿਆ ਹੋਇਆ। 1. mercy. 2. merciful. 3. mammon. 4. amalgamated. ਉਦਾਹਰਨਾ: 1. ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥ Raga Sireeraag 5, 77, 4:3 (P: 44). 2. ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥ Raga Maajh 5, 33, 3:3 (P: 104). ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥ Raga Gaurhee 5, 129, 1:2 (P: 207). 3. ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥ Raga Raamkalee 1, Asatpadee 7, 8:1 (P: 906). 4. ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥ (ਭਾਵ ਇਕ ਮਿਕ ਹੋਇਆ). Raga Raamkalee, Guru Nanak Dev, Sidh-Gosat, 25:1 (P: 940).
|
SGGS Gurmukhi-English Dictionary |
1. mercy. 2. merciful. 3. mammon. 4. amalgamated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮਯਾ. ਨਾਮ/n. ਪ੍ਰਸਾਦ. ਕ੍ਰਿਪਾ. ਮਿਹਰਬਾਨੀ. “ਕਰਿ ਅਪੁਨੀ ਧਰਿ ਮਇਆ.” (ਸ੍ਰੀ ਮਃ ੫) “ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ.” (ਮਲਾ ਮਃ ੪) 2. ਸੰ. ਮਯ (मय) ਸ਼ਬਦ ਜਦ ਦੂਜੇ ਨਾਲ ਮਿਲਦਾ ਹੈ, ਤਦ ਇਸ ਦਾ ਅਰਥ ਹੁੰਦਾ ਹੈ ਮਿਲਿਆ ਹੋਇਆ. ਬਣਿਆ ਹੋਇਆ. ਤਦ੍ਰੂਪ (ਤਨਮਯ). “ਸਾਚੇ ਸੂਚੇ ਏਕਮਇਆ.” (ਸਿਧਗੋਸਟਿ) 3. ਪ੍ਰਸੰਨਤਾ. ਦੇਖੋ- ਦਇਆ ਮਇਆ। 4. ਮਾਯਾ ਵਾਸਤੇ ਭੀ ਮਇਆ ਸ਼ਬਦ ਆਇਆ ਹੈ. “ਜੋ ਦੀਸੈ ਸਭ ਤਿਸਹਿ ਮਇਆ.” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|