Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Macʰʰ. 1. ਵਿਸ਼ਨੂੰ ਦੇ ਚੌਵੀ ਅਵਤਾਰਾਂ ਵਿਚੋਂ ਪਹਿਲਾ ਅਵਤਾਰ। 2. ਮਾਤਲੋਕ। 1. first amongst the 24 incarnations of Vishnu, a hindu diety. 2. nether region. ਉਦਾਹਰਨਾ: 1. ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥ Sava-eeay of Guru Ramdas, Gayand, 9:4 (P: 1403). 2. ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ Japujee, Guru Nanak Dev, 27:11 (P: 6).
|
SGGS Gurmukhi-English Dictionary |
1. first amongst the 24 incarnations of Lord Vishnu, a Hindu deity. 2. nether region.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਛੁ) ਸੰ. मत्स्य. ਮਤ੍ਸ੍ਯ. ਨਾਮ/n. ਮੱਛ. ਮਤ੍ਸ੍ਯਾ. ਮੱਛੀ. “ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ, ਮਛ ਪਇਆਲੇ.” (ਜਪੁ) ਸ੍ਵਰਗ ਵਿੱਚ ਅਪਸਰਾ ਅਤੇ ਪਾਤਾਲ ਵਿੱਚ ਮੱਛ ਗਾਵਹਿਂ। 2. ਮਤਸ੍ਯ (ਮੱਛ) ਅਵਤਾਰ. “ਦੈ ਕੋਟਿਕ ਦਛਨਾ ਕ੍ਰੋਰ ਪ੍ਰਦਛਨਾ ਆਨ ਸੁ ਮਛ ਕੇ ਪਾਇ ਪਰੇ.” (ਮੱਛਾਵ) ਦੇਖੋ- ਮਤਸ੍ਯ ਅਵਤਾਰ। 3. ਮਧ੍ਯਲੋਕ (ਮਰਤ੍ਯ ਲੋਕ) ਲਈ ਭੀ ਮਛ ਸ਼ਬਦ ਆਇਆ ਹੈ. “ਨਾ ਤਦ ਸੁਰਗੁ ਮਛੁ ਪਇਆਲਾ.” (ਮਾਰੂ ਸੋਲਹੇ ਮਃ ੧) “ਸੁਰਗਿ ਮਛਿ ਪਇਆਲਿ ਜੀਉ.” (ਸ੍ਰੀ ਮਃ ੫ ਜੋਗੀ ਅੰਦਰਿ) ਸ੍ਵਰਗ ਵਿੱਚ, ਮਰਤ੍ਯਲੋਕ ਵਿੱਚ ਅਤੇ ਪਾਤਾਲ ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|