Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Majeeṫʰ. ਇਕ ਵੇਲ ਜਿਸ ਦੀ ਡੰਡੀ ਵਿਚ ਪਕਾ ਲਾਲ ਰੰਗ ਹੁੰਦਾ ਹੈ ਭਾਵ ਪੱਕਾ ਰੰਗ। fast. ਉਦਾਹਰਨ: ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ Raga Sireeraag 1, Asatpadee 3, 2:1 (P: 54).
|
SGGS Gurmukhi-English Dictionary |
[P. n.] A fast colour which is prepared from the roots of plant named Madder.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. a rubiaceous plant, madder, Rubia munjista; a red dye extracted from its roots, madder; adj. same as ਮਜੀਠਾ.
|
Mahan Kosh Encyclopedia |
(ਮਜੀਠੁ) ਸੰ. ਮੰਜਿਸ਼੍ਠਾ. ਨਾਮ/n. ਇੱਕ ਬੇਲ, ਜਿਸ ਦੀ ਡੰਡੀ ਵਿੱਚੋਂ ਲਾਲ ਅਤੇ ਪੱਕਾ ਰੰਗ ਨਿਕਲਦਾ ਹੈ. ਰਕ੍ਤਯਸ਼੍ਟਿਕਾ. L. Rubia Cordifolia. ਗੁਰਬਾਣੀ ਵਿੱਚ ਮਜੀਠ ਦੇ ਰੰਗ ਦਾ ਦ੍ਰਿਸ਼੍ਟਾਂਤ ਕਰਤਾਰ ਦੇ ਪ੍ਰੇਮਰੰਗ ਨੂੰ ਦਿੱਤਾ ਹੈ, ਕਿਉਂਕਿ ਇਹ ਪੱਕਾ ਹੋਂਦਾ ਹੈ. “ਕਾਇਆ ਰੰਙਣਿ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|