| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Manmukʰ. 1. ਮਨ ਦੀ ਇਛਾ ਅਨੁਸਾਰ ਚਲਣ ਵਾਲੇ, ਮਨਮਤੀ, ਆਪਹੁਦਰੇ। 2. ਗੁਰਮੁਖ ਤੋਂ ਉਲਟ, ਵੇਮੁਖ। 1. apostate, self willed, attached to ego. 2. mindward, self-oriented, apostate. ਉਦਾਹਰਨਾ:
 1.  ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰ ਦੇਝੂਰਿ ॥ Raga Sireeraag 3, 37, 2:4 (P: 27).
 2.  ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥ Raga Sireeraag 5, Asatpadee 29, 19:3 (P: 74).
 | 
 
 | SGGS Gurmukhi-English Dictionary |  | 1. apostate, self willed, attached to ego. 2. self-willed, self-oriented, apostate. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | adj. see under, ਮਨ. | 
 
 | Mahan Kosh Encyclopedia |  | (ਮਨਮੁਖੁ) ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. “ਸੇ ਮਨਮੁਖੁ ਜੋ ਸਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ॥” (ਮਾਰੂ ਸੋਲਹੇ ਮਃ ੩) “ਗੁਰਮੁਖ ਸਨਮੁਖ, ਮਨਸੁਖ ਵੇਮੁਖੀਆ.”
 (ਮਾਝ ਅ: ਮਃ ੫)
 “ਨਾਮੁ ਨ ਚੇਤਹਿ ਸਬਦ ਨ ਵੀਚਾਰਹਿ
 ਇਹੁ ਮਨਮੁਖ ਕਾ ਆਚਾਰੁ.”
 (ਮਃ ੩, ਵਾਰ ਗੂਜਰੀ ੧)
 “ਮਨਮੁਖ ਕਥਨੀ ਹੈ, ਪਰ ਰਹਿਤ ਨ ਹੋਈ.”
 (ਬਿਲਾ ਅ: ਮਃ ੧)
 2. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. “ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ.” (ਮਃ ੩ ਵਾਰ ਗਉ ੧).
 Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |