Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marjaaḋ⒰. ਮਰਯਾਦਾ, ਸਮਾਜ ਦਾ ਥਾਪਿਆ ਹੋਇਆ ਨਿਯਮ । custom. ਉਦਾਹਰਨ: ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ Raga Sireeraag 1, Pahray 1, 1:4 (P: 74).
|
Mahan Kosh Encyclopedia |
ਸੰ. ਮਰਯਾਦਾ. ਮਰਯਾ ਦਾ ਅਰਥ ਹੈ ਚਿੰਨ੍ਹ ਅਥਵਾ- ਨਿਸ਼ਾਨ. ਜੋ ਦੇਸ਼ ਅਥਵਾ- ਸਮਾਜ ਦੀ ਹੱਦਬੰਦੀ ਕਰੇ, ਉਹ ਮਰਯਾਦਾ ਹੈ।{1645} 2. ਮੁਨਸਿਫ. ਮਧ੍ਯਸ੍ਥ। 3. ਮਰਯਾਦਾ. ਸੀਮਾ. ਹੱਦ. “ਅੰਤ ਨਹੀਂ ਮਰਜਾਦ.” (ਸਾਰ ਮਃ ੫) 4. ਕਿਨਾਰਾ. ਤਟ. ਕੰਢਾ। 5. ਸਮਾਜ ਅਥਵਾ- ਰਾਜ ਵੱਲੋਂ ਥਾਪਿਆ ਨਿਯਮ. “ਨਾ ਮਰਜਾਦੁ ਆਇਆ ਕਲਿ ਭੀਤਰਿ.” (ਸ੍ਰੀ ਮਃ ੧ ਪਹਰੇ). Footnotes: {1645} ਚਾਣਕ੍ਯ ਨੇ ਅਰਥ ਕੀਤਾ ਹੈ- ਜਿੱਥੇ ਇੱਕ ਰਾਜ ਦੀ ਹੱਦ ਮਰਜਾਵੇ ਅਤੇ ਦੂਜੇ ਰਾਜ ਦੀ ਆਦਿ ਸ਼ੁਰੂ ਹੋਵੇ, ਉਹ ਮਰਯਾਦਾ ਹੈ, ਅਰਥਾਤ- ਸੀਮਾ ਰੇਖਾ (ਸਰਹੱਦੀ ਦਾਗਬੇਲ- boundary line).
Mahan Kosh data provided by Bhai Baljinder Singh (RaraSahib Wale);
See https://www.ik13.com
|
|