Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marḋan. 1. ਮਲਦਾ ਹੈ। 2. ਮਲਣ ਵਾਲੀ ਵਸਤੂ, ਵਟਣਾ। 3. ਬਹੁਦਰ, ਵਿਸ਼ੇਸ਼ ਵਿਅਕਤੀ। 1. rub, apply. 2. paste prepared with oil etc. 3. brave, pious person. ਉਦਾਹਰਨਾ: 1. ਚੋਆ ਚੰਦਨੁ ਮਰਦਨ ਅੰਗਾ ॥ Raga Gaurhee, Kabir, 11, 3:1 (P: 325). 2. ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥ Raga Aaasaa 5, 110, 3:1 (P: 398). 3. ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀਰੇ ॥ Raga Aaasaa 5, 132, 2:1 (P: 404). ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥ Raga Gaurhee, Kabir, 64, 3:1 (P: 337).
|
Mahan Kosh Encyclopedia |
ਦੇਖੋ- ਮ੍ਰਿਦ. ਸੰ. ਮਰਦਨ. ਨਾਮ/n. ਮਸਲਣਾ. ਮਲਣਾ. ਮੁੱਠੀ ਚਾਪੀ ਕਰਨੀ। 2. ਪੀਹਣਾ. ਚੂਰਾ ਕਰਨਾ. “ਚਾਰਿ ਬਰਨ ਚਉਹਾਂ ਕੇ ਮਰਦਨ.” (ਆਸਾ ਮਃ ੫) 3. ਸ਼ਰੀਰ ਉੱਪਰ ਮਲਣ ਦਾ ਪਦਾਰਥ. ਵਟਣਾ. “ਤਨਿ ਮਰਦਨ ਮਾਲਣਾ.” (ਆਸਾ ਮਃ ੫) 4. ਸੰਪ੍ਰਦਾਈ ਗ੍ਯਾਨੀ ਮਰਦਨ ਦਾ ਅਰਥ ਕਰਦੇ ਹਨ- ਮਰਦਾਂ ਦੇ. “ਪੀਵਤ ਮਰਦਨ ਲਾਗ.” (ਗਉ ਕਬੀਰ) ਰਾਮਰਸ ਪੀਂਦੇ ਹਨ ਮਰਦਾਂ (ਸੰਤਾਂ) ਦ੍ਵਾਰਾ. ਪਰ ਇਹ ਅਰਥ ਸਹੀ ਨਹੀਂ, ਕਿਉਂਕਿ ਲਾਗ ਪਾਠ ਹੈ, ਲਾਗਿ ਨਹੀਂ. ਦੇਖੋ- ਮਰਦ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|