Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Malécʰʰ. 1. ਕੁਕਰਮੀ, ਪਾਪੀ। 2. ਭਾਵ ਮੁਸਲਮਾਨ। 3. ਮਲੀਨ। 1. sinners, vacious. 2. viz., Mohammedans, (of Persia). 3. low minded person, wicked. ਉਦਾਹਰਨਾ: 1. ਅਸੰਖ ਮਲੇਛ ਮਲੁ ਭਖਿ ਖਾਹਿ ॥ Japujee, Guru Nanak Dev, 18:7 (P: 4). 2. ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ Raga Aaasaa 1, Vaar 16, Salok, 1, 2:12 (P: 472). ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ (ਮੁਸਲਮਾਨ ਦੀ ਭਾਵ ਫਾਰਸੀ). Raga Dhanaasaree 1, 8, 3:1 (P: 663). 3. ਬ੍ਰਾਹਮਨ ਬੈਸ ਸੂਦ ਅਰੁ ਖੵਤ੍ਰੀ ਡੋਮ ਮਲੇਛ ਮਨ ਸੋਇ ॥ Raga Bilaaval Ravidas, 2, 1:1 (P: 858).
|
SGGS Gurmukhi-English Dictionary |
1. sinners, vicious. 2. (methaphoric meaning) Muslims, (of Persia). 3. low minded person, wicked.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj., n.m. barbarian, uncivilised usu. for foreign invaders.
|
Mahan Kosh Encyclopedia |
ਸੰ. म्लेच्छ. ਧਾ. ਆਮਪਸ਼੍ਟ ਅਤੇ ਅਸ਼ੁੱਧ ਬੋਲਣਾ, ਜੰਗਲੀ ਬੋਲੀ ਬੋਲਣਾ। 2. ਨਾਮ/n. ਵਿਗੜਿਆ ਹੋਇਆ ਸ਼ਬਦ, ਜਿਸ ਦਾ ਅਰਥ ਨਾ ਸਮਝਿਆ ਜਾਵੇ. म्लेच्छोह वाएष यदपशब्द:। 3. ਉਹ ਆਦਮੀ, ਜਿਸ ਦੀ ਬੋਲੀ ਸਮਝ ਵਿੱਚ ਨਾ ਆਵੇ। 4. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਹ ਸ਼ਬਦ ਵਿਦੇਸ਼ੀਆਂ ਅਤੇ ਆਰਯਧਰਮ ਵਿਰੁੱਧ ਲੋਕਾਂ ਲਈ ਭੀ ਵਰਤਿਆ ਹੈ। 5. ਪਾਪ ਕਰਨ ਵਾਲਾ ਪੁਰੁਸ਼. ਕੁਕਰਮ ਅਤੇ ਅਨ੍ਯਾਯ ਕਰਨ ਵਾਲਾ. “ਮਲੇਛੁ ਪਾਪੀ ਪਚਿਆ ਭਇਆ ਨਿਰਾਸੁ.” (ਭੈਰ ਮਃ ੫) “ਅਸੰਖ ਮਲੇਛ ਮਲੁਭਖਿ ਖਾਹਿ.” (ਜਪੁ) 6. ਵੌਧਾਯਨ ਰਿਖਿ ਲਿਖਦਾ ਹੈ- गोमांसखादको यस्तु विरुद्घं बहु भाषते। सर्वाचार विहीनश्च म्लेच्छ इत्यभिधीयतेञ ਜੋ ਗਊ ਦਾ ਮਾਸ ਖਾਂਦਾ ਹੈ, ਵੇਦ ਵਿਰੁੱਧ ਬੋਲਦਾ ਹੈ ਅਤੇ ਜਿਸ ਦਾ ਉੱਤਮ ਆਚਾਰ ਨਹੀਂ, ਉਹ ਮਲੇਛ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|