Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhlā. 1. ਮਹਲ ਆਲੀਸ਼ਾਨ ਘਰ, ਨਿਵਾਸ ਸਥਾਨ। 2. ਭਾਵ ਹਿਰਦੇ ਵਿਚ। 1. palace, place of residence, mansion. 2. viz., heart. ਉਦਾਹਰਨਾ: 1. ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥ Raga Sireeraag 1, Asatpadee 16, 3:1 (P: 63). 2. ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥ Raga Maaroo 3, Solhaa 14, 14:3 (P: 1058).
|
English Translation |
n.m. term followed by numeral indicating Guru-authors of hymns in Guru Granth Sahib.
|
Mahan Kosh Encyclopedia |
ਨਾਮ/n. ਮਹਿਲ ਵਿੱਚ ਰਹਿਣ ਵਾਲੀ, ਨਾਰੀ. ਇਸਤ੍ਰੀ। 2. ਭਾਰਯਾ. ਪਤਨੀ. “ਗੜ ਮੰਦਰ ਮਹਲਾ ਕਹਾਂ?” (ਓਅੰਕਾਰ) 3. ਸ਼ਰੀਰ. ਦੇਹ. ਦੇਖੋ- ਮਹਲ #੧ ਅਤੇ ੮. “ਗੁਰਬਾਣੀ ਵਿੱਚ ਸਤਿਗੁਰਾਂ ਨੇ ਆਪਣੇ ਲਈ ਮਹਲਾ ਸ਼ਬਦ ਵਰਤਿਆ ਹੈ. ਮਹਲਾ ਦੇ ਅੰਤ ਜੋ ਅੰਗ ਹੋਵੇ ਉਸ ਤੋਂ ਗੁਰੂ ਸਾਹਿਬ ਦਾ ਨਾਮ ਜਾਣਨਾ ਚਾਹੀਏ, ਜਿਵੇਂ- ਮਹਲਾ ੧ ਸ਼੍ਰੀ ਗੁਰੂ ਨਾਨਕ ਦੇਵ, ਮਹਲਾ ੯ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਆਦਿ. ਪਾਠ ਕਰਨ ਲੱਗਿਆਂ ਮਹਲਾ ਦੋ, ਤਿੰਨ ਆਦਿ ਨਹੀਂ ਕਹਿਣਾ ਚਾਹੀਏ, ਦੂਜਾ ਤੀਜਾ ਉੱਚਾਰਨਾ ਲੋੜੀਏ. ਦੇਖੋ- ਗੂਜਰੀ ਰਾਗ ਦੇ ਤੀਜੇ ਸਤਿਗੁਰਾਂ ਦੇ ਸੱਤਵੇਂ ਸ਼ਬਦ ਦੇ ਮੁੱਢ ਸ਼ਬਦ “ਤੀਜਾ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|