Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaᴺg. ਚੀਰ, ਇਸਤ੍ਰੀਆਂ ਦੇ ਵਾਲ ਗੁੰਦਨ ਲਗਿਆਂ ਬਣਾਈ ਕੇਸਾਂ ਦੀ ਰੇਖਾ। parting line of hair on the head of woman. ਉਦਾਹਰਨ: ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥ Raga Sireeraag 1, 13, 4:1 (P: 19).
|
SGGS Gurmukhi-English Dictionary |
parting line of hair on the head of woman.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਮੰਗ demand parting line of hair on the head.
|
Mahan Kosh Encyclopedia |
ਨਾਮ/n. ਮੰਗ. ਯਾਚਨਾ। 2. ਕੁਆਰੀ ਕਨ੍ਯਾ, ਜਿਸ ਦੀ ਸਗਾਈ ਹੋਗਈ ਹੈ। 3. ਇਸਤ੍ਰੀਆਂ ਦੇ ਕੇਸ਼ਾਂ ਦੀ ਰੇਖਾ, ਜੋ ਮੀਢੀ ਬਣਾਉਣ ਸਮੇਂ ਹੋਜਾਂਦੀ ਹੈ. ਜਦ ਚੀਰਣੀ ਪਾਕੇ ਕੇਸ਼ ਦੋਹੀਂ ਪਾਸੀਂ ਕੀਤੇ ਜਾਣ, ਤਦ ਵਿਚਕਾਰ ਸਿਰ ਦੀ ਤੁਚਾ ਦਿਖਾਈ ਦੇਣ ਲਗਦੀ ਹੈ, ਇਸੇ ਰੇਖਾ ਦਾ ਨਾਮ ਮਾਂਗ ਹੈ. ਸ਼ੋਭਾ ਲਈ ਇਸ ਰੇਖਾ ਪੁਰ ਸੰਧੂਰ ਆਦਿ ਰੰਗ ਲਗਾਇਆਜਾਂਦਾ ਹੈ. “ਭਰੀਐ ਮਾਂਗ ਸੰਧੂਰੇ.” (ਵੰਡ ਮਃ ੧) 4. ਸਿੰਧੀ. ਉਹ ਡੋਰਾ ਅਥਵਾ- ਜੰਜੀਰੀ, ਜੋ ਨੱਥ ਦੇ ਗਹਿਣੇ ਨਾਲ ਬੰਨ੍ਹੀ ਜਾਕੇ ਕੇਸਾਂ ਨਾਲ ਅਟਕਾਈਜਾਂਦੀ ਹੈ, ਜਿਸ ਤੋਂ ਗਹਿਣੇ ਦਾ ਭਾਰ ਨੱਕ ਪੁਰ ਨਾ ਪਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|