Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maajʰaa. 1. ਅੰਦਰ, ਭੀਤਰ। 2. ਵਿਚੋਲੇਪਣ ਨਾਲ, ਵਿਚ ਆਉਣ ਨਾਲ। 3. ਭਾਵ ਵਿਆਪਕ। 1. within. 2. through. 3. permeate. ਉਦਾਹਰਨਾ: 1. ਮੇਰਾ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ (ਅੰਦਰ ਹੈ). Raga Jaitsaree 4, 5, 1:1 (P: 697). ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ Raga Jaitsaree 4, 5, 2:1 (P: 697). 3. ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥ Raga Soohee 5, 50, 4:2 (P: 747).
|
SGGS Gurmukhi-English Dictionary |
1. within. 2. through. 3. permeate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. central region of the Punja; adj.m. of or related to ਮਾਝਾ mixture of powdered glass and glue used for stiffening kite string; thong joining blinds of oxen. adj.m. of or related to ਮੱਝ.
|
Mahan Kosh Encyclopedia |
(ਮਾਂਝਾ) ਵਿ. ਮਧ੍ਯ ਦਾ. ਵਿਚਕਾਰ ਦਾ। 2. ਮੱਝ (ਭੈਂਸ) ਦਾ. “ਮਾਖਿਓ ਮਾਝਾਦੁਧ.” (ਸ. ਫਰੀਦ) 3. ਨਾਮ/n. ਦੋ ਦਰਿਆਵਾਂ ਦੇ ਮਧ੍ਯ ਦਾ ਦੇਸ਼. ਦੋਆਬ। 4. ਵਿਪਾਸ਼ (ਬਿਆਸ) ਅਤੇ ਰਾਵੀ ਦੇ ਮਧ੍ਯ ਦਾ ਦੇਸ਼। 5. ਪਤੰਗ ਦੀ ਡੋਰ ਪੁਰ ਲਾਇਆ ਕੱਚ ਦਾ ਮਸਾਲਾ, ਜਿਸ ਨਾਲ ਪਤੰਗ ਦੀ ਡੋਰ ਕੱਟੀ ਜਾਂਦੀ ਹੈ। 6. ਪੜਦਾ. ਦੀਵਾਰ, ਜੋ ਦੋ ਕਮਰਿਆਂ ਦੇ ਮਧ੍ਯ ਕੀਤੀ ਜਾਵੇ। 7. ਅਟੇਰਨ ਦੇ ਵਿਚਕਾਰ ਦਾ ਡੱਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|