Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maano. 1. ਮੰਨ ਲਵੋ। 2. ਸਮਝੋ, ਜਾਣੋ, ਮੰਨੋ। 3. ਮੰਨਦਾ, ਪਰਵਾਨ ਕਰਦਾ। 4. ਮਾਣ, ਅਹੰਕਾਰ। 5. ਮਨ। 6. ਮਾਣਾਂ, ਭੋਗਾਂ। 1. believe. 2. deem, know. 3. listened. 4. pride. 5. mind. 6. enjoy. ਉਦਾਹਰਨਾ: 1. ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥ Raga Gaurhee Ravidas, Asatpadee 1, 5:2 (P: 346). 2. ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ Raga Aaasaa 1, Chhant 3, 1:4 (P: 437). ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥ Raga Raamkalee 9, 2, 2:2 (P: 902). 3. ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈ ਹੈ ॥ Raga Goojree, Kabir, 1, 2:2 (P: 524). 4. ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥ Raga Soohee 5, Chhant 1, 3:1 (P: 777). 5. ਅਵਿਗਤ ਸਿਉ ਮਾਨਿਆ ਮਾਨੋ ॥ Raga Saarang 5, 23, 2:1 (P: 1006). 6. ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੋ ॥ Raga Malaar 5, 15, 2:2 (P: 1269).
|
English Translation |
conj. as if, as though; v. form. suppose.
|
Mahan Kosh Encyclopedia |
ਦੇਖੋ- ਮਾਨ. “ਕਿਆ ਕੀਚੈ ਕੂੜਾ ਮਾਨੋ.” (ਸੂਹੀ ਛੰਤ ਮਃ ੫) 2. ਮੰਨੋ. ਜਾਣੋ. ਤਸਲੀਮ ਕਰੋ. “ਮਾਨੋ ਸਭ ਸੁਖ ਨਉ ਨਿਧਿ ਤਾਂਕੈ.” (ਬਿਲਾ ਕਬੀਰ) 3. ਮਨ. ਅੰਤਹਕਰਣ. “ਅਵਿਗਤ ਸਿਉ ਮਾਨਿਆ ਮਾਨੋ.” (ਮਾਰੂ ਮਃ ੫) 4. ਕ੍ਰਿ. ਵਿ. ਜਾਣੀਓ. ਗੋਯਾ. ਜਨੁ. “ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ.” (ਚੰਡੀ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|