Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maar⒤. 1. ਮਾਰ ਕੇ। 2. ਮਾਰਨਾ, ਬਧ ਕਰਨਾ। 3. ਕੁਟ ਕੇ, ਮਾਰ ਕੇ। 1. annihilate, subdue, still. 2. slay, kill, overcome. 3. punish, beaten, thrashed. ਉਦਾਹਰਨਾ: 1. ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥ Raga Sireeraag 1, 18, 2:2 (P: 21). ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮ ਵਸਾਇਆ ॥ (ਭਾਵ ਖਤਮ ਕਰਕੇ, ਮੁਕਾਕੇ). Salok 4, 28:3 (P: 1424). 2. ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ Raga Sireeraag 5, 75, 2:3 (P: 43). ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥ Raga Maaroo 1, Asatpadee 3, 1:1 (P: 1010). 3. ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥ Raga Goojree 3, Vaar 1, Salok, 3, 2:4 (P: 509). ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥ Raga Bilaaval 4, Vaar 6:4 (P: 851). ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥ (ਮਾਰ, ਮਾਰਕੇ). Raga Raamkalee 3, Vaar 9ਸ, 3, 2:4 (P: 950).
|
SGGS Gurmukhi-English Dictionary |
[P. v.] Beat, kill
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮਾਰਕੇ. “ਹਉਮੈ ਵਿਚਹੁ ਮਾਰਿ.” (ਸ੍ਰੀ ਮਃ ੩) “ਦੁਸਮਨ ਦੂਤ ਸਭਿ ਮਾਰਿ ਕਢੀਏ.” (ਮਃ ੪ ਵਾਰ ਬਿਲਾ) 2. ਨਾਮ/n. ਮਾਰਣ ਵਾਲੀ, ਮ੍ਰਿਤ੍ਯੁ. ਮੌਤ. “ਸਬਦ ਮਰੈ ਤਾਂ ਮਾਰਿ ਮਰੁ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|