Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maas. 1. ਮਾਂਸ, ਪ੍ਰਾਣੀ ਦੇ ਸਰੀਰ ਦੇ ਚਮੜੀ ਦੇ ਥਲੇ ਦਾ ਨਰਮ ਪਦਾਰਥ, ਗੋਸ਼ਤ। 2. ਮਹੀਨੇ। 1. flesh, meat. 2. months. ਉਦਾਹਰਨਾ: 1. ਜੈਤੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥ Raga Gaurhee 4, 51, 3:1 (P: 168). ਸਿੰਘ ਰੁਚੈ ਸਦ ਭੋਜਨੁ ਮਾਸ ॥ Raga Basant 5, 2, 3:1 (P: 1180). 2. ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ Raga Aaasaa 1, Vaar 9ਸ, 1, 1:4 (P: 467).
|
SGGS Gurmukhi-English Dictionary |
1. flesh, meat. 2. months.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. meat, flesh, skin; see ਮਹੀਨਾ.
|
Mahan Kosh Encyclopedia |
ਸੰ. मास्. ਨਾਮ/n. ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸ਼ਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ- ਚਾਂਦ੍ਰਮਾਸ, ਸਾਵਨ ਮਾਸ, ਸੌਰ ਮਾਸ ਅਤੇ ਨਾਕ੍ਸ਼ਤ੍ਰ ਮਾਸ. (ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ ਸਮਾ “ਚਾਂਦ੍ਰਮਾਸ” ਹੈ, ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ਭੀ ਚਾਂਦ੍ਰਮਾਸ ਹੈ.{1652} ਚਾਂਦ੍ਰਮਾਸ ਦਾ ਨਾਂਉਂ ਨਛਤ੍ਰ ਦੇ ਨਾਂਉਂ ਤੇ ਹੋਇਆ ਕਰਦਾ ਹੈ, ਜਿਵੇਂ- ਜਿਸ ਮਹੀਨੇ ਦੀ ਪੂਰਨਮਾਸੀ ਨੂੰ ਚਿਤ੍ਰਾ ਨਛਤ੍ਰ ਹੋਵੇ ਉਹ ਚੈਤ੍ਰ, ਵਿਸ਼ਾਖਾ ਨਛਤ੍ਰ ਸਹਿਤ ਪੂਰਨਮਾਸੀ ਵਾਲਾ ਵੈਸ਼ਾਖ ਆਦਿ. ਚਾਂਦ੍ਰ ਮਾਸ ਉਹ ਸਮਾ ਹੈ, ਜਿਸ ਵਿੱਚ ਚੰਦ੍ਰਮਾ ਪ੍ਰਿਥਿਵੀ ਦੀ ਪਰਿਕ੍ਰਮਾ ਪੂਰੀ ਕਰਦਾ ਹੈ. ਇਸ ਦਾ ਅਸਲ ਪ੍ਰਮਾਣ ਹੈ ੨੭ ਦਿਨ, ੭ ਘੰਟੇ, ੪੩ ਮਿਨਟ ਅਤੇ ਸਾਢੇ ਗ੍ਯਾਰਾਂ ਸੈਕੰਡ. “ਉਰਜ ਮਾਸ ਕੀ ਪੂਰਨਮਾਸੀ.” (ਨਾਪ੍ਰ) ਦੇਖੋ- ਵਰਸ. (ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ “ਸਾਵਨਮਾਸ.” ਹੈ. (ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ “ਸੌਰਮਾਸ.” ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ. ਸੌਰ ਮਹੀਨੇ ਦਾ ਨਾਉਂ ਰਾਸ਼ਿ ਅਨੁਸਾਰ ਹੋਇਆ ਕਰਦਾ ਹੈ, ਜਿਵੇਂ- ਮੇਸ਼ ਰਾਸ਼ਿ ਵਾਲਾ ਮਹੀਨਾ ਮੇਸ਼ਮਾਸ (ਵਸਾਖ), ਮੀਨ ਰਾਸ਼ਿ ਵਾਲਾ ਮੀਨ ਮਾਸ (ਚੇਤ) ਆਦਿ. (ਸ) ਜਿਤਨੇ ਦਿਨਾਂ ਅੰਦਰ ਸਾਰੇ ਨਕ੍ਸ਼ਤ੍ਰਾਂ ਵਿੱਚ ਚੰਦ੍ਰਮਾ ਆਪਣਾ ਚਕ੍ਰ ਪੂਰਾ ਕਰੇ, ਉਹ “ਨਾਕ੍ਸ਼ਤ੍ਰਮਾਸ.” ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼ਤ੍ਰ ਤੇ ਸਮਾਪਤ ਹੁੰਦਾ ਹੈ. ਇਸ ਦੇ ਦਿਨ ੨੭ ਹੋਇਆ ਕਰਦੇ ਹਨ। 2. ਚੰਦ੍ਰਮਾ। 3. ਸੰ. ਮਾਂਸ. “ਹਡੁ ਚੰਮੁ ਤਨੁ ਮਾਸ.” (ਮਃ ੧ ਵਾਰ ਮਲਾ) ਦੇਖੋ- ਮਾਂਸ। 4. ਭਾਵ- ਦੇਹ. ਸ਼ਰੀਰ. “ਸਾਸੁ ਮਾਸੁ ਸਭ ਜੀਉ ਤੁਮਾਰਾ.” (ਧਨਾ ਮਃ ੧) “ਪ੍ਰਿਥਮੇ ਸਾਸ ਨ ਮਾਸ ਸਨ.” (ਭਾਗੁ) 5. ਫ਼ਾ. [ماش] ਮਾਸ਼. ਮਾਂਹ. ਸੰ. ਮਾਸ਼. ਉੜਦ. ਦੇਖੋ- ਮਾਂਹ 2। 6. ਅ਼. [معاش] ਮਆਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। 7. ਰੋਜ਼ੀ. ਉਪਜੀਵਿਕਾ. Footnotes: {1652} ਉਤਰੀ ਹਿੰਦੁਸ੍ਤਾਨ ਵਿੱਚ ਵਦੀ 1 ਤੋਂ ਸੁਦੀ 15 ਤਕ, ਅਤੇ ਦੱਖਣੀ ਹਿੰਦ ਵਿੱਚ ਸੁਦੀ 1 ਤੋਂ ਅਮਾਵਸ੍ਯਾ (ਮੌਸ) ਤੱਕ ਮਹੀਨਾ ਹੁੰਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|