Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miṫʰaa. 1. ਮਧੁਰ, ਪਿਆਰਾ। 2. ਮਿਸ਼ਟ, ਕਉੜੇ ਤੋਂ ਉਲਟ। 3. ਭਾਵ ਗੰਨਾ, ਕਮਾਦ। 4. ਭਾਵ ਚੰਗਾ। 1. sweet, pleasant. 2. sweet, antonym of bitter. 3. sugarcane. 4. pleasant, amiable. ਉਦਾਹਰਨਾ: 1. ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥ Raga Sireeraag 1, 10, 2:2 (P: 17). ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥ Raga Sireeraag 3, 46, 2:2 (P: 31). ਮਨ ਤਨਿ ਮਿਠਾ ਤਿਸੁ ਲਗੈ ਜਿਸ ਮਸਤਕਿ ਨਾਨਕ ਲੇਖ ॥ Raga Sireeraag 5, 89, 4:3 (P: 49). 2. ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥ Raga Sireeraag 4, 70, 1:3 (P: 41). ਮਿਠਾ ਕਰਕੈ ਖਾਇਆ ਕਉੜਾ ਉਪਜਿਆ ਸਾਦੁ ॥ Raga Sireeraag 5, 91, 1:1 (P: 50). 3. ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ Raga Maajh 1, Vaar 11, Salok, 1, 2:1 (P: 143). 4. ਅੰਮ੍ਰਿਤ ਬਾਣੀ ਉਚਰਾ ਗੁਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥ Raga Bihaagarhaa 5, Chhant 3, 1:2 (P: 543).
|
SGGS Gurmukhi-English Dictionary |
1. sweet, pleasant. 2. sweet, antonym of bitter. 3. sugarcane. 4. pleasant, amiable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮਿਸ਼੍ਟ. ਮਧੁਰ. “ਮਿਠਾ ਕਰਿਕੈ ਖਾਇਆ.” (ਸੋਰ ਅ: ਮਃ ੫) 2. ਪ੍ਰਿਯ. ਪਿਆਰਾ. “ਮਿਠਾ ਬੋਲਹਿ ਨਿਵਿ ਚਲਹਿ.” (ਸ੍ਰੀ ਮਃ ੩) “ਹੁਕਮ ਮਿਠਾ ਮੰਨਿਆ ਹੈ.” (ਜਸਭਾਮ) 3. ਨਾਮ/n. ਗੁੜ ਖੰਡ ਆਦਿ ਪਦਾਰਥ. “ਕੂੜੁ ਮਿਠਾ ਕੂੜੁ ਮਾਖਿਓ.” (ਵਾਰ ਆਸਾ) 4. ਕਮਾਦ. ਇੱਖ. “ਵੇਖੁ ਜਿ ਮਿਠਾ ਕਟਿਆ.” (ਮਃ ੧ ਵਾਰ ਮਾਝ) 5. ਮਿੱਠਾ ਤੇਲੀਆ. ਇੱਕ ਪ੍ਰਕਾਰ ਦੀ ਵਿਸ਼. ਦੇਖੋ- ਤੇਲੀਆ 4. “ਮਹੁਰਾ ਮਿਠਾ ਆਖੀਐ.” (ਭਾਗੁ) “ਘੋਲ ਮਿਠਾ ਲਪਟੋ ਥਨ ਪੈ.” (ਕ੍ਰਿਸਨਾਵ) ਕ੍ਰਿਸ਼ਨ ਜੀ ਦੇ ਮਾਰਨ ਲਈ ਪੂਤਨਾ ਨੇ ਮਿੱਠਾ ਤੇਲੀਆ ਥਣਾਂ ਪੁਰ ਲੇਪਨ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|