Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Meeraaᴺ. ਹੇ ਸਰਦਾਰ!। O my leader!. ਉਦਾਹਰਨ: ਮੀਰਾਂ ਦਾਨਾਂ ਦਿਲ ਸੋਚ ॥ (ਹੇ ਸਰਦਾਰ). Raga Tilang 5, 5, 1:1 (P: 724).
|
SGGS Gurmukhi-English Dictionary |
O my leader!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. ਮੀਰੇਮੀਰਾਨ ਦਾ ਸੰਖੇਪ. ਸਰਦਾਰਾਂ ਦਾ ਸਰਦਾਰ. ਬਜ਼ੁਰਗਾਂ ਦਾ ਬਜ਼ੁਰਗ। 2. ਬਾਦਸ਼ਾਹਾਂ ਦਾ ਬਾਦਸ਼ਾਹ। 3. ਇੱਕ ਸੰਤ, ਜਿਸ ਦੀ ਕਬਰ ਅਮਰੋਹੇ (ਜਿਲਾ ਮੁਰਾਦਾਬਾਦ ਯੂ. ਪੀ. ਵਿੱਚ) ਹੈ। 4. ਮਲੇਰਕੋਟਲੇ ਦਾ ਇੱਕ ਪੀਰ, ਜਿਸ ਦੀ ਕਬਰ ਤੇ ਬਹੁਤ ਇਸਤ੍ਰੀਆਂ ਜਾਕੇ ਚੌਕੀ ਭਰਦੀਆਂ ਹਨ. ਕਈ ਆਪਣੇ ਵਿੱਚ ਮੀਰਾਂ ਪ੍ਰਵੇਸ਼ ਹੋਇਆ ਦੱਸਕੇ ਸਿਰ ਹਿਲਾਕੇ ਖੇਡਦੀਆਂ ਅਤੇ ਪ੍ਰਸ਼ਨਾਂ ਦਾ ਉੱਤਰ ਦਿੰਦੀਆਂ ਹਨ. “ਖੇਲਤ ਤੂ ਪਰਤ੍ਰਿਯਨ ਮੇ ਢੋਲ ਬਜਾਇ ਸ੍ਵਛੰਦ। ਫਿਰ ਬੈਠਤ ਪੀਰਾਨ ਮੇ ਰੇ ਮੀਰਾਂ! ਮਤਿਮੰਦ.” (ਬਸੰਤ ਸਤਸਈ) 5. ਮੀਰਾਂਬਾਈ ਦਾ ਸੰਖੇਪ ਨਾਉਂ. “ਮੀਰਾਂ ਕੋ ਪ੍ਰਭੁ ਗਿਰਿਧਰ ਸ੍ਵਾਮੀ.” ਦੇਖੋ- ਮੀਰਾਂਬਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|