Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukṫé. 1. ਮੁਕਤ, ਬੰਧ ਖਲਾਸ। 2. ਖੁਲੀ, ਮੋਕਲੀ। 3. ਖੁਲ੍ਹਦੇ ਹਨ। 4. ਮੁਕਤੀ ਦਾ। 1. emancipated. 2. wide. 3. opened. 4. salvation, emancipation. ਉਦਾਹਰਨਾ: 1. ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥ (ਬੰਧ ਖਲਾਸ). Raga Sireeraag 5, 73, 2:3 (P: 43). ਮੁਕਤੇ ਸੇਵੇ ਮੁਕਤਾ ਹੋਵੈ ॥ (ਮੁਕਤ ਨੂੰ). Raga Maajh 3, Asatpadee 12, 6:1 (P: 116). 2. ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥ Raga Aaasaa 5, 91, 1:2 (P: 393). 3. ਬਜਰਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ॥ Raga Sorath 1, 6, 3:2 (P: 597). 4. ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ ॥ Raga Maaroo 1, Asatpadee 1, 8:2 (P: 1009).
|
Mahan Kosh Encyclopedia |
ਬੰਧਨ ਰਹਿਤ ਹੋਏ. ਆਜ਼ਾਦ. ਨਿਰਬੰਧ। 2. ਖੁਲ੍ਹੇ. “ਬਜਰਕਪਾਟ ਮੁਕਤੇ ਗੁਰਮਤੀ.” (ਸੋਰ ਮਃ ੧) ਦ੍ਰਿਢ ਕਿਵਾੜ ਖੁਲ੍ਹਗਏ। 3. ਪੰਜ ਸਿੰਘ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਪਿੱਛੋਂ ੧ ਵੈਸਾਖ ਸੰਮਤ ੧੭੫੬ ਨੂੰ ਦਸ਼ਮੇਸ਼ ਤੋਂ ਅਮ੍ਰਿਤ ਛਕਿਆ- ਦੇਵਾ ਸਿੰਘ, ਰਾਮ ਸਿੰਘ, ਟਹਿਲ ਸਿੰਘ, ਈਸਰ ਸਿੰਘ, ਫਤੇ ਸਿੰਘ. ਦੇਖੋ- ਗੁਪ੍ਰਸੂ ਰੁੱਤ #੩, ਅ. ੨੦। 4. ਚਮਕੌਰ ਵਿੱਚ ਸ਼ਹੀਦ ਹੋਣ ਵਾਲੇ ੪੦ ਸਿੰਘ, ਜਿਨ੍ਹਾਂ ਦਾ ਜਿਕਰ ਜਫ਼ਰਨਾਮਹ ਵਿੱਚ ਹੈ, “ਗੁਰਸਨਹ ਚਿਕਾਰੇ ਕੁਨਦ ਚਿਹਲ ਨਰ.” ਚਾਲੀ ਮੁਕਤਿਆਂ ਦੇ ਨਾਮ ਇਹ ਹਨ- ਸਹਜ ਸਿੰਘ, ਸਰਦੂਲ ਸਿੰਘ, ਸਰੂਪ ਸਿੰਘ, ਸਾਹਿਬ ਸਿੰਘ, ਸੁਜਾਨ ਸਿੰਘ, ਸ਼ੇਰ ਸਿੰਘ, ਸੇਵਾ ਸਿੰਘ, ਸੰਗੋ ਸਿੰਘ, ਸੰਤ ਸਿੰਘ, ਹਰਦਾਸ ਸਿੰਘ, ਹਿੰਮਤ ਸਿੰਘ, ਕਰਮ ਸਿੰਘ, ਕ੍ਰਿਪਾਲ ਸਿੰਘ, ਖੜਗ ਸਿੰਘ, ਗੁਰਦਾਸ ਸਿੰਘ, ਗੁਰਦਿੱਤ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਜਵਾਹਰ ਸਿੰਘ, ਜੈਮਲ ਸਿੰਘ, ਜ੍ਵਾਲਾ ਸਿੰਘ, ਝੰਡਾ ਸਿੰਘ, ਟੇਕ ਸਿੰਘ, ਠਾਕੁਰ ਸਿੰਘ, ਤ੍ਰਿਲੋਕ ਸਿੰਘ, ਦਯਾਲ ਸਿੰਘ, ਦਾਮੋਦਰ ਸਿੰਘ, ਨਰਾਯਣ ਸਿੰਘ, ਨਿਹਾਲ ਸਿੰਘ, ਪੰਜਾਬ ਸਿੰਘ, ਪ੍ਰੇਮ ਸਿੰਘ, ਬਸਾਵਾ ਸਿੰਘ, ਬਿਸਨ ਸਿੰਘ, ਭਗਵਾਨ ਸਿੰਘ, ਮਤਾਬ ਸਿੰਘ, ਮੁਹਕਮ ਸਿੰਘ, ਰਣਜੀਤ ਸਿੰਘ, ਰਤਨ ਸਿੰਘ। 5. ਮੁਕਤਸਰ ਦੇ ਧਰਮਯੁੱਧ ਵਿੱਚ ਪ੍ਰਾਣ ਅਰਪਣ ਵਾਲੇ ੪੦ ਸ਼ਹੀਦ, ਜਿਨ੍ਹਾਂ ਦੇ ਨਾਮ ਇਹ ਹਨ- ਸਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲ੍ਹਾ ਸਿੰਘ, ਕੀਰਤਿ ਸਿੰਘ, ਕ੍ਰਿਪਾਲ ਸਿੰਘ, ਖੁਸ਼ਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ. ਦੇਖੋ- ਮਹਾ ਸਿੰਘ। “ਚਾਲੀ ਮੁਕਤਿਆਂ ਦੀ ਕਮਾਈ ਦਾ ਧ੍ਯਾਨ ਧਰਕੇ ਖਾਲਸਾ! ਬੋਲੇ ਵਾਹਿਗੁਰੂ.” (ਅਰਦਾਸ) 6. ਮੁਕਤ (ਬੰਧਨ ਰਹਿਤ) ਨੂੰ. “ਮੁਕਤੇ ਸੇਵੇ, ਮੁਕਤਾ ਹੋਵੈ.” (ਮਾਝ ਅ: ਮਃ ੩) ਅਵਿਦ੍ਯਾ ਬੰਧਨਾ ਤੋਂ ਰਹਿਤ ਤਤ੍ਵਗ੍ਯਾਨੀ ਨੂੰ ਜੋ ਸੇਵਦਾ ਹੈ, ਉਹ ਮੁਕਤਾ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|