Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mukʰ⒤. 1. ਮੁਖ ਤੋਂ, ਮੁਖ ਨਾਲ, ਮੂੰਹੋਂ। 2. ਚਿਹਰੇ। 3. ਮੁਖੀ। 4. ਮੂੰਹ ਲਾਇ ਭਾਵ ਸਨਮੁਖ/ਸਾਹਮਣੇ ਬੁਲਾਏ। 5. ਮੂੰਹ। 1. mouth, by heart. 2. face. 3. supreme. 4. calls into presence, before him. 5. face, mouth.
ਉਦਾਹਰਨਾ:
1. ਸੁਣਿਐ ਮੁਖਿ ਸਾਲਾਹਣਮੰਦੁ ॥ (ਜਿਹਬਾ ਦੁਆਰਾ). Japujee, Guru Nanak Dev, 9:2 (P: 2).
ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ (ਮੂੰਹ ਜ਼ੁਬਾਨੀ). Raga Maajh 5, 12, 2:1 (P: 98).
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥ (ਮੂੰਹ ਵਿਚ). Raga Maajh 1, Vaar 18ਸ, 2, 1:5 (P: 146).
ਉਦਾਹਰਨ:
ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥ (ਮੂੰਹ ਜੋੜਨ ਭਾਵ ਮੇਲ ਅਥਵਾ ਸਬੰਧ ਰਖਨ ਵਾਲਾ). Raga Bilaaval 5, 44, 4:1 (P: 811).
2. ਮੋਹਣੀ ਮੁਖਿ ਮਣੀ ਸੋਹੈ ਕਰੈ ਰੰਗਿ ਪਸਾਉ ॥ Raga Sireeraag 1, 1, 2:2 (P: 14).
ਤਿਨ ਮੁਖਿ ਟਿਕੇ ਨਿਕ ਲਹਿ ਜਿਨ ਮਨਿ ਸਚਾ ਨਾਉ ॥ Raga Sireeraag 1, 6, 2:2 (P: 16).
ਉਦਾਹਰਨ:
ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥ (ਭਾਵ ਮਥੇ ਲਗਾ). Raga Sireeraag 4, Pahray 3, 1:4 (P: 76).
ਉਦਾਹਰਨ:
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥ (ਮਥੇ ਤੇ). Raga Sireeraag 4, Vaar 13:5 (P: 88).
3. ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥ (ਮੁਖੀ, ਸ਼੍ਰੋਮਣੀ, ਗੁਰਮੁਖੀ ਨਾਲ). Raga Sireeraag 4, Vaar 13:4 (P: 88).
ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ ॥ (ਮੁਖੀ ਗੁਰੂ). Raga Aaasaa 4, Chhant 21, 6:3 (P: 452).
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ (ਮੁਖੀ ਦੀਵੇ). Raga Raamkalee 1, 4, 2:1 (P: 877).
4. ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥ Raga Sireeraag 4, Vaar 21:2 (P: 91).
ਗੁਰਮੁਖਿ ਪ੍ਰੀਤਿ ਗੁਰੂ ਮੁਖਿ ਲਾਇ ॥ (ਦਰਸ਼ਨ ਕਰੇ). Raga Gaurhee 4, 41, 3:1 (P: 164).
ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥ (ਮੂੰਹ ਲਗੀ ਭਾਵ ਚੰਗੀ ਲਗੀ, ਭਾਅ ਗਈ). Raga Bilaaval 5, 89, 1:2 (P: 822).
ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥ (ਦਰਸ਼ਨ ਦੇਹ). Raga Maaroo 5, Vaar 18ਸ, 5, 1:2 (P: 1100).
5. ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥ (ਮੂੰਹ ਧਿਆਨੇ ਭਾਵ ਸੋਚ ਵਿਚ ਡੁਬੀ). Raga Maaroo 1, Asatpadee 3, 5:2 (P: 1010).
ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥ (ਮੂੰਹ ਤੇ). Raga Maaroo 5, Solhaa 21, 2:3 (P: 1065).

Mahan Kosh Encyclopedia

ਮੁਖ ਕਰਕੇ. ਮੁਖ ਦ੍ਵਾਰਾ. ਭਾਵ- ਕੰਠ ਤੋਂ. “ਮੁਖਿ ਬੇਦ ਚਤੁਰ ਪੜਤਾ.” (ਗੌਂਡ ਨਾਮਦੇਵ) 2. ਮੁਖ ਤੋਂ. ਮੁਖ ਸੇ. “ਮੁਖਿ ਆਵਤ ਤਾਂਕੇ ਦੁਰਗੰਧਿ.” (ਸੁਖਮਨੀ) 3. ਮਸ੍ਤਕ ਪੁਰ. ਮੱਥੇ ਉੱਤੇ. “ਮੋਹਣੀ ਮੁਖਿ ਮਣੀ ਸੋਹੈ.” (ਸ੍ਰੀ ਮਃ ੧) “ਤਿਨ ਮੁਖਿ ਟਿਕੇ ਨਿਕਲਹਿ.” (ਸ੍ਰੀ ਮਃ ੧) 4. ਮੁਖ ਮੇਂ. ਮੂੰਹ ਵਿੱਚ. “ਮੁਖਿ ਝੂਠ ਬਿਭੂਖਨ ਸਾਰੰ.” (ਵਾਰ ਆਸਾ) 5. ਮੂੰਹ ਦੇ ਸੁਆਦਾਂ (ਜੁਬਾਨ ਦੇ ਰਸਾਂ) ਵਿੱਚ. “ਭਗ ਮੁਖਿ ਜਨਮ ਵਿਗੋਇਆ.” (ਸ੍ਰੀ ਬੇਣੀ) 6. ਕਾਰਣ ਕਰਕੇ. ਹੇਤੁ ਦ੍ਵਾਰਾ. “ਕਵਨ ਮੁਖਿ ਕਾਲੁ ਜੋਹਤ ਨਿਤ ਰਹੈ.” (ਸਿਧਗੋਸਟਿ) 7. ਵਿ. ਮੁਖ੍ਯ. ਪ੍ਰਧਾਨ. ਸ਼੍ਰੇਸ਼੍ਠ. ਉੱਤਮ. “ਮੇਲ ਗੁਰੂ ਮੁਖਿ.” (ਆਸਾ ਛੰਤ ਮਃ ੪) “ਚੰਦ ਸੂਰਜ ਮੁਖਿ ਦੀਏ.” (ਰਾਮ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits