Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muḋraa. 1. ਭੇਖ। 2. ਮੁੰਦਰਾਂ। 3. ਮਰਯਾਦਾ, ਧਾਰਨਾ, ਸਾਧਨ, ਯੋਗ ਦੇ ਪੰਜ ਸਾਧਨ (ਮੁਦ੍ਰਾ) ਹਨ: ਖੇਚਰੀ, ਭੁਚਰੀ, ਚੇਚਰੀ, ਗੋਚਰੀ, ਉਨਮਨੀ)। 4. ਮੁੰਦਣ ਵਾਲਾ ਸਾਧਨ, ਉਪਰੋਂ ਬੰਦ ਕਰਨ ਵਾਲਾ ਡਾਟਾ ਤਾਂ ਜੋ ਭਾਫ ਅਥਵਾ ਮਦ ਨਾਲ ਵਿਚੋਂ ਹੀ ਲੰਘੇ। 1. signs. 2. ear rings. 3. code, tradition. 4. sealing, cork. ਉਦਾਹਰਨਾ: 1. ਦੁਆਦਸਿ ਮੁਦ੍ਰਾ ਮਨੁ ਅਉ ਧੂਤਾ ॥ (ਭੇਖ, ਨਿਸ਼ਾਨ, ਚਿੰਨ). Raga Bilaaval 1, Thitee, 15:1 (P: 840). 2. ਅੰਤਰਿ ਸਬਦੁ ਨਿਰੰਤਿਰ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥ (ਮੁੰਦਰਾਂ). Raga Raamkalee, Guru Nanak Dev, Sidh-Gosat, 10:1 (P: 939). 3. ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥ Raga Raamkalee, Guru Nanak Dev, Sidh-Gosat, 61:2 (P: 944). 4. ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥ Raga Raamkalee, Kabir, 1, 2:2 (P: 969).
|
SGGS Gurmukhi-English Dictionary |
1. signs. 2. ear rings. 3. code, tradition. 4. sealing, cork.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮੁੰਦਾ। 2. ਨਾਮ/n. ਧਾਰਨਾ. ਮਰਯਾਦਾ. “ਗਿਆਨ ਕੀ ਮੁਦ੍ਰਾ ਕਵਨ ਅਉਧੂ?” (ਸਿਧਗੋਸਟਿ) 3. ਕੰਨ ਵਿੱਚ ਪਹਿਰਿਆ ਯੋਗੀਆਂ ਦਾ ਕੁੰਡਲ. ਦੇਖੋ- ਮੁੰਦ੍ਰਾ 2। 4. ਭੇਤ. ਰਾਜ਼। 5. ਇੱਕ ਅਰਥਾਲੰਕਾਰ. ਪ੍ਰਕਰਣ ਅਨੁਸਾਰ ਕਿਸੇ ਪ੍ਰਸੰਗ ਨੂੰ ਕਹਿਂਦੇ ਹੋਏ ਕਿਸੇ ਪਦ ਦ੍ਵਾਰਾ ਜੇ ਹੋਰ ਅਰਥ ਭੀ ਬੋਧਨ ਕਰੀਏ, ਤਦ “ਮੁਦ੍ਰਾ” ਅਲੰਕਾਰ ਹੁੰਦਾ ਹੈ. ਮੁਦ੍ਰਾ ਪ੍ਰਸ੍ਤੁਤ ਪਦ ਵਿਖੈ ਔਰੈਂ ਅਰਥ ਪ੍ਰਕਾਸ਼ (ਕਾਵ੍ਯਪ੍ਰਭਾਕਰ) ਉਦਾਹਰਣ- ਜਿਸ ਨੇ ਜਾਨੀ ਚਿੱਤ ਮੇ ਹੌਮੈ ਦੁਖਦ ਮਹਾਨ, ਰਹਿਤਾ ਹੈ ਸੁਖ ਸੇਂ ਸਦਾ ਸੋ “ਨਰ” ਨਿਸ਼ਚੈ ਜਾਨ. ਇਸ ਦੋਹੇ ਵਿੱਚ ਸਾਧਾਰਣ ਪ੍ਰਕਰਣ ਤੋਂ ਛੁੱਟ, “ਨਰ” ਸ਼ਬਦ ਨਾਲ ਇਹ ਭੀ ਜਣਾਇਆ ਕਿ ਇਹ ਨਰ ਦੋਹਾ ਹੈ. ਜਿਸ ਵਿੱਚ ੧੫ ਗੁਰੁ ਅਤੇ ੧੮ ਲਘੁ ਹੋਣ, ਉਹ ਨਰ ਦੋਹਾ ਹੁੰਦਾ ਹੈ. (ਅ) ਕਿਸੇ ਵਰਣਨੀਯ ਵਸ੍ਤੁ ਦਾ ਕੇਵਲ ਨਿਯਮ ਅਥਵਾ- ਚਿੰਨ੍ਹ ਨਾਲ ਬੋਧ ਕਰਾਉਣਾ ਮੁਦ੍ਰਾ ਦਾ ਦੂਜਾ ਰੂਪ ਹੈ. ਉਦਾਹਰਣ- ਹਕੁ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ. (ਮਃ ੧ ਵਾਰ ਮਾਝ) ਸੂਅਰ ਅਤੇ ਗਾਇ ਸ਼ਬਦ ਦ੍ਵਾਰਾ ਮੁਸਲਮਾਨ ਅਤੇ ਹਿੰਦੂ ਦਾ ਬੋਧ ਕਰਾਇਆ. ਨੀਲੇ ਘੋੜੇ ਪਰ ਚਢ੍ਯੋ ਸ੍ਵੇਤ ਹਾਥ ਪਰ ਬਾਜ, ਕਲਗੀ ਲਹਰੈ ਸੀਸ ਪੈ ਕਰੈ ਹਮਾਰੇ ਕਾਜ. ਚਿੰਨ੍ਹਾਂ ਦ੍ਵਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੋਧ ਹੋਇਆ. (ੲ) ਕੇਵਲ ਕ੍ਰਿਯਾ ਦੱਸਕੇ ਕਰਤਾ ਦਾ ਬੋਧ ਕਰਾਉਣਾ “ਮੁਦ੍ਰਾ” ਦਾ ਤੀਜਾ ਰੂਪ ਹੈ. ਉਦਾਹਰਣ- ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ, ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ. (ਜਪੁ) ਇੱਥੇ ਸੰਸਾਰਰਚਨਾ ਪਾਲਨ ਅਤੇ ਲੈ ਕਰਨ ਦੀ ਕ੍ਰਿਯਾ ਦੱਸਕੇ ਰਜ ਸਤ ਤਮ ਦਾ ਬੋਧ ਕਰਾਇਆ। 6. ਵਾਮਮਾਰਗੀਆਂ ਦੇ ਸੰਕੇਤ ਅਨੁਸਾਰ ਭੁੰਨੇ ਹੋਏ ਜੌਂ ਅਤੇ ਚਿੜਵੇ, ਜੋ ਸ਼ਰਾਬ ਪੀਣ ਵੇਲੇ ਵਰਤੀਦੇ ਹਨ।{1714} 7. ਯੋਗਮਤ ਅਨੁਸਾਰ ਨਿਸ਼ਸ੍ਤ ਦੀ ਖਾਸ ਰੀਤਿ, ਇਸ ਦਾ ਨਾਮ ਮੁਦ੍ਰਾ ਇਸ ਲਈ ਹੈ ਕਿ ਇਹ ਕਲੇਸ਼ਾਂ ਨੂੰ ਮੁੰਦ ਦਿੰਦੀ ਹੈ। 8. ਮੋਹਰਛਾਪ। 9. ਰੁਪਯਾ ਅਸ਼ਰਫੀ ਆਦਿ ਜਿਨ੍ਹਾਂ ਤੇ ਰਾਜ ਦਾ ਚਿੰਨ੍ਹ ਹੈ। 10. ਅਰਕ ਖਿੱਚਣ ਵੇਲੇ ਭਾਂਡੇ ਦੇ ਮੂੰਹ ਤੇ ਲਾਇਆ ਡੱਟਾ, ਜਿਸ ਤੋਂ ਭਾਪ ਨਾ ਨਿਕਲੇ. ਦੇਖੋ- ਮਦਕ 2. Footnotes: {1714} ਦੇਖੋ- ਨਿਰਵਾਣਤੰਤ੍ਰ, ਪਟਲ #11.
Mahan Kosh data provided by Bhai Baljinder Singh (RaraSahib Wale);
See https://www.ik13.com
|
|