Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moochaa. 1. ਬਹੁਤੇ, ਅਧਿਕ ਗਿਣਤੀ। 2. ਅਧਿਕ, ਬਹੁਤ ਸਾਰੇ। 3. ਕਟੀਦਾ ਹੈ, ਖਤਮ ਹੁੰਦਾ ਹੈ, ਨਾਸ ਹੁੰਦਾ ਹੈ। 4. ਜ਼ਿਆਦਾ, ਬਹੁਤਾ, (ਪਾਸਾਰ, ਅਕਾਰ)। 5. ਬਹੁਤ, ਬੜਾ। 1. in great number. 2. many. 3. destroyed. 4. big. 5. great(search), much. ਉਦਾਹਰਨਾ: 1. ਤੂੰ ਬੇਅੰਤੁ ਅਤਿ ਮੂਚੋ ਮੂਚਾ ॥ Raga Maajh 5, Asatpadee 35, 8:2 (P: 130). 2. ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥ Raga Gaurhee 5, Sukhmanee 1, 4:2 (P: 263). 3. ਕਰਮਿ ਮਿਲੈ ਜਮ ਕਾ ਭਉ ਮੂਚਾ ॥ Raga Gaurhee 1, 9, 3:3 (P: 153). 4. ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥ Raga Aaasaa 5, 117, 1:2 (P: 400). 5. ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥ Raga Devgandhaaree 5, 32, 1:2 (P: 534).
|
SGGS Gurmukhi-English Dictionary |
1. in great number. 2. many. 3. destroyed. 4. big. 5. great (search), much.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੂਚ, ਮੂਚਉ) ਵਿ. ਮਹਾਨ-ਉੱਚ. “ਊਚੰਤ ਨੀਚੰ, ਨਾਨਾ ਸੁ ਮੂਚੰ.” (ਸਹਸ ਮਃ ੫) 2. ਅਧਿਕ. ਵਿਸ਼ੇਸ਼. “ਹਮ ਥੋਰੇ ਤੁਮ ਬਹੁਤ ਮੂਚ.” (ਬਸੰ ਮਃ ੫) “ਸਭ ਕਿਛੁ ਤਾਕਾ ਕਾਢੀਐ ਥੋਰਾ ਅਰੁ ਮੂਚਾ.” (ਆਸਾ ਮਃ ੫) ਦੇਖੋ- ਮੁਚੁ 2। 2. ਸਥੂਲ. ਵਿਸਤਾਰ ਵਾਲਾ. “ਸਾਧ ਕੀ ਸੋਭਾ ਊਚ ਤੇ ਊਚੀ। ਸਾਧ ਕੀ ਸੋਭਾ ਮੂਚ ਤੇ ਮੂਚੀ.” (ਸੁਖਮਨੀ) 4. ਮੁੰਚਨ ਹੋਇਆ. ਛੁਟਗਿਆ. ਦੇਖੋ- ਮੁਚ. “ਜਮ ਕਾ ਭਉ ਮੂਚਾ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|