Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moosaa. ਚੂਹਾ। mouse. ਉਦਾਹਰਨ: ਆਵ ਘਟੈ ਨਰੁ ਨ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥ (ਕਾਲ ਰੂਪ ਚੂਹਾ). Raga Sireeraag 4, 70, 1:2 (P: 41). ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ Raga Dhanaasaree 5, 42, 1:2 (P: 681).
|
SGGS Gurmukhi-English Dictionary |
mouse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. name of a Jew prophet, Moses; mouse, rat.
|
Mahan Kosh Encyclopedia |
Moses. [مُوسےٰ] ਇਸਰਾਈਲ ਵੰਸ਼ੀ ਇ਼ਮਰਾਨ [عِمران] Amran ਦਾ ਪੁਤ੍ਰ, ਜੋ ਈਸਾ ਦੇ ਜਨਮ ਤੋਂ ਬਾਰਾਂ ਸੌ ਵਰ੍ਹੇ ਪਹਿਲਾਂ ਹੋਇਆ ਹੈ.{1720} ਇਸ ਦਾ ਜਨਮ ਮਿਸਰ ਵਿੱਚ ਹੋਇਆ. ਉਸ ਸਮੇਂ ਫ਼ਰਊਨ ਬਾਦਸ਼ਾਹ ਇਸਰਾਈਲ ਵੰਸ਼ ਦੇ ਬਾਲਕਾਂ ਨੂੰ ਮਰਵਾ ਦਿੰਦਾ ਸੀ, ਇਸ ਲਈ ਇਸ ਦੀ ਮਾਤਾ ਨੇ ਇੱਕ ਸੰਦੂਕ ਵਿੱਚ ਰੱਖਕੇ ਮੂਸਾ ਨੂੰ ਦਰਿਆ ਵਿੱਚ ਵਹਾ ਦਿੱਤਾ. ਮਿਸਰ ਦੀ ਸ਼ਾਹਜ਼ਾਦੀ ਜੋ ਦਰਿਆ ਦੇ ਕਿਨਾਰੇ ਤੇ ਵਿਚਰ ਰਹੀ ਸੀ, ਉਸ ਦੀ ਨਿਗਾਹ ਇਹ ਬਾਲਕ ਪਿਆ, ਉਸ ਨੇ ਪਾਣੀ ਵਿੱਚੋਂ ਕੱਢਕੇ ਆਪਣਾ ਪਾਲਿਤ ਬਣਾ ਲਿਆ, ਇਬਰਾਨੀ ਭਾਸ਼ਾ ਵਿੱਚ ਮਾਸ਼ਾਹ ਦਾ ਅਰਥ ਹੈ ਖਿੱਚਿਆ, ਸੋ ਨਦੀ ਵਿੱਚੋਂ ਖਿੱਚਕੇ ਕੱਢਣੇ ਕਾਰਣ ਨਾਉਂ “ਮੂਸਾ” ਹੋਇਆ. ਚਾਲੀਹ ਵਰ੍ਹੇ ਦੀ ਉਮਰ ਵਿੱਚ ਮੂਸਾ ਅਰਬ ਵੱਲ ਆਇਆ ਅਤੇ ਸ਼ਾਦੀ ਕਰਕੇ ਗ੍ਰਿਹਸਥੀ ਬਣਿਆ. ਬਾਈਬਲ ਅਤੇ ਕ਼ੁਰਾਨ ਵਿੱਚ ਲਿਖਿਆ ਹੈ ਕਿ ਮੂਸਾ ਨੂੰ ਖ਼ੁਦਾ ਵੱਲੋਂ ਹੁਕਮ ਆਇਆ ਕਰਦਾ ਸੀ ਅਰ ਤੂਰ (sinai) ਪਹਾੜ ਪੁਰ ਖ਼ੁਦਾ ਨਾਲ ਉਸ ਦੀਆਂ ਗੱਲਾਂ ਭੀ ਹੋਈਆਂ ਸਨ, ਬਲਕਿ ਖ਼ੁਦਾ ਨੇ ਆਪਣੀਆਂ ਉਂਗਲਾਂ ਨਾਲ ਲਿਖੀਆਂ ਹੋਈਆਂ ਸਲੇਟਾਂ ਮੂਸਾ ਨੂੰ ਦਿੱਤੀਆਂ ਸਨ, ਅਰ ਇੱਕ ਬਾਰ ਚਾਲੀ ਦਿਨ ਅੰਨ ਪਾਣੀ ਬਿਨਾ ਤੂਰ ਉੱਪਰ ਮੂਸਾ ਖ਼ੁਦਾ ਨਾਲ ਗੋਸਟਿ ਕਰਦਾ ਰਿਹਾ, ਇਸੇ ਕਾਰਣ ਯਹੂਦੀ ੪੦ ਰੋਜ਼ੇ ਰਖਦੇ ਹਨ.{1721} ਯਹੂਦੀਆਂ ਦਾ ਧਰਮਗੁਰੂ ਅਤੇ ਤੌਰੇਤ ਦੇ ਪ੍ਰਗਟ ਕਰਨ ਵਾਲਾ ਇਹੀ ਪੈਗੰਬਰ ਹੈ. ਬਾਈਬਲ ਵਿੱਚ ਖ਼ੁਦਾ ਦੇ ਦਸ ਹੁਕਮ ਜੋ ਲਿਖੇ ਹਨ, ਉਹ ਮੂਸਾ ਨੂੰ ਹੀ ਪ੍ਰਾਪਤ ਹੋਏ ਸਨ. ਉਹ ਹੁਕਮ ਇਹ ਹਨ:- (ੳ) ਮੇਰੇ ਮੁਕਾਬਲੇ, ਤੇਰੇ ਤਾਂਈ ਦੂਜਾ ਪਰਮੇਸ਼੍ਵਰ ਨਾ ਹੋਵੇ. (ਅ) ਮੂਰਤੀਪੂਜਾ ਨਾ ਕਰੀਂ. (ੲ) ਖ਼ੁਦਾ ਦਾ ਨਾਮ ਅਕਾਰਥ ਨਾ ਲਈਂ. (ਸ) ਸਨੀਚਰ (ਛਨਿੱਚਰ) ਦਾ ਦਿਨ ਪਵਿਤ੍ਰ ਜਾਣਕੇ ਕੋਈ ਕੰਮ ਨਾ ਕਰੀਂ, ਕਿਉਂਕਿ ਇਸ ਦਿਨ ਦੁਨੀਆਂ ਰਚਕੇ ਮੈ ਆਰਾਮ ਕੀਤਾ ਹੈ. (ਦੇਖੋ- ਸਬਥ). (ਹ) ਮਾਂ ਪਿਉ ਦਾ ਆਦਰ ਕਰੀਂ. (ਕ) ਖ਼ੂਨ ਨਾ ਕਰੀਂ. (ਖ) ਜਾਰੀ ਨਾ ਕਰੀਂ. (ਗ) ਚੋਰੀ ਨਾ ਕਰੀਂ. (ਘ) ਗਵਾਂਢੀ ਪੁਰ ਝੂਠੀ ਗਵਾਹੀ ਨਾ ਦੇਵੀਂ. (ਙ) ਗਵਾਂਢੀ ਦੀ ਕਿਸੇ ਚੀਜ ਦਾ ਲਾਲਚ ਨਾ ਕਰੀਂ. ਮੂਸਾ ਦੀ ਸਾਰੀ ਉਮਰ ੧੨੦ ਵਰ੍ਹੇ{1722} ਦੀ ਸੀ.{1723} “ਨਾਉ ਧਾਰਇਨ ਈਸੇ ਮੂਸੇ, ××× ਈਸਾਈ ਮੂਸਾਈਆ ਹਉਮੈ ਹੈਰਾਣੇ.” (ਭਾਗੁ) ਦੇਖੋ- ਫਰਊਨ। 2. ਸੰ. मूष. ਚੂਹਾ. ਦੇਖੋ- ਮੂਸ 2. “ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ.” (ਧਨਾ ਮਃ ੫) 3. ਦੇਖੋ- ਧੁਨੀ (ਘ). 4. ਭਾਵ- ਵਿਸ਼ਿਆਂ ਦੇ ਰਸ. “ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖਿ ਡਰਾਈ.” (ਆਸਾ ਮਃ ੫) ਭੋਗਇੱਛਾ ਰੂਪ ਘਰ ਦੀ ਬਿੱਲੀ ਨੂੰ ਹੁਣ ਹੋਰ ਗੱਲ ਸਿਖਾਈਗਈ ਹੈ, ਵਿਸ਼ਿਆਂ ਦੇ ਰਸਾਂ ਨੂੰ ਦੇਖਕੇ ਡਰਨ ਲੱਗੀ ਹੈ। 5. ਭਾਵ- ਕਾਲ. “ਅਨੁਦਿਨ ਮੂਸਾ ਲਾਜੁ ਟੁਕਾਈ.” (ਆਸਾ ਮਃ ੫) ਉਮਰਰੂਪ ਰੱਸੀ ਨੂੰ. Footnotes: {1720} ਕਿਤਨਿਆਂ ਨੇ 1574 ਵਰ੍ਹੇ ਅਨੁਮਾਨ ਕੀਤਾ ਹੈ. {1721} ਦੇਖੋ- Exodus, 20. {1722} ਕਈ 137 ਵਰ੍ਹੇ ਲਿਖਦੇ ਹਨ. {1723} ਭਾਈ ਸੰਤੋਖਸਿੰਘ ਜੀ ਨੇ ਸਾਖੀ ਰਤਨਮਾਲ ਦੇ ਆਧਾਰ ਤੇ ਗੁਰੁਪ੍ਰਤਾਪਸੂਰਯ ਵਿੱਚ ਹਜਰਤ ਈਸਾ ਅਤੇ ਮੂਸਾ ਦੀ ਨਿਰਮੂਲ ਅਤੇ ਹਾਸੀ ਯੋਗ ਕਥਾ ਲਿਖੀ ਹੈ. ਦੇਖੋ- ਰੁੱਤ #3, ਅ: 36.
Mahan Kosh data provided by Bhai Baljinder Singh (RaraSahib Wale);
See https://www.ik13.com
|
|