Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mon⒤. 1. ਖਾਮੋਸ਼ੀ ਵਿਚ, ਚੁਪ। 2. ਚੁਪ ਦੀ ਸਮਾਧੀ। 3. ਮੋਨ ਵਿਚ ਰਹਿਣ ਵਾਲਾ, ਮੋਨ ਵਰਤ ਰਖਣ ਵਾਲਾ, ਮੋਨੀ ਸਾਧੂ। 1. silent sages, silence. 2. trans of silence. 3. silent. ਉਦਾਹਰਨਾ: 1. ਅਸੰਖ ਮੋਨਿ ਲਿਵ ਲਾਇ ਤਾਰ ॥ Japujee, Guru Nanak Dev, 17:8 (P: 4). ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ Raga Bihaagarhaa 5, Chhant, 9, 1:1 (P: 547). 2. ਮੋਨਿ ਵਿਗੂਤਾ ॥ Raga Aaasaa 1, Vaar 9ਸ, 1, 2:12 (P: 467). 3. ਲੁਜਿੰਤ ਮੁੰਜਿਤ ਮੋਨਿ ਜਟਾਧਰ ਅੰਤਿ ਤਉ ਮਰਨਾ ॥ Raga Aaasaa, Kabir, 5, 1:2 (P: 476). ਉਦਾਹਰਨ: ਕਿਨਹੀ ਮੋਨਿ ਅਉਧੂਤੁ ਸਦਾਇਆ ॥ Raga Raamkalee 5, Asatpadee 1, 2:2 (P: 912).
|
SGGS Gurmukhi-English Dictionary |
1. mute sages/holy persons. 2. trans of being mute. 3. mute. 4. silence, muteness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੋਨੀ) ਖ਼ਾਮੋਸ਼ੀ ਅਤੇ ਖ਼ਾਮੋਸ਼. ਚੁੱਪ ਅਤੇ ਚੁਪ ਕੀਤਾ. ਦੇਖੋ- ਮੌਨ ਅਤੇ ਮੌਨੀ. “ਕੋਟਿ ਮੁਨੀਸਰੁ ਮੋਨਿ ਮਹਿ ਰਹਿਤੇ.” (ਭੈਰ ਅ: ਮਃ ੫) “ਮੋਨਿ ਭਇਓ ਕਰਪਾਤੀ ਰਹਿਓ.” (ਸੋਰ ਅ: ਮਃ ੫) “ਆਪੇ ਮੋਨੀ ਵਰਤਦਾ, ਆਪੈ ਕਥੈ.” (ਮਃ ੪ ਵਾਰ ਬਿਹਾ) “ਮੁਦ੍ਰਾ ਮੋਨਿ ਦਇਆ ਕਰਿ ਝੋਲੀ.” (ਰਾਮ ਕਬੀਰ) 2. ਮੁਨਿ. ਰਿਖਿ. “ਪੰਡਿਤ ਮੋਨੀ ਪੜਿ ਪੜਿ ਥਕੇ.” (ਮਃ ੩ ਵਾਰ ਸਾਰ) “ਸਿਵ ਬਿਰੰਚਿ ਅਰੁ ਸਗਲ ਮੋਨਿਜਨ.” (ਗੂਜ ਮਃ ੫) ਦੇਖੋ- ਮੁਨਿ 1. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|