Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moree. 1. ਮੇਰੀ। 2. ਮੋਰਾਂ ਨੇ। 3. ਮੋਰੀ, ਸੁਰਾਖ। 1. mine. 2. peacocks. 3. hole. ਉਦਾਹਰਨਾ: 1. ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥ Raga Gaurhee 5, 134, 1:2 (P: 208). 2. ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ Raga Vadhans 1, 3, 1:1 (P: 557). 3. ਗੁਰ ਦਿਖਲਾਈ ਮੋਰੀ ॥ (ਭਾਵ ਕਮਜੋਰੀ). Raga Sorath, Kabir, 10, 1:1 (P: 656).
|
SGGS Gurmukhi-English Dictionary |
[1. P. 2. Per. n. 3. H. pro.] 1. (from Mora) pl. peacocks. 2. Hole, drain. 3. My, mine
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron.m. pron f. (poetical) see ਮੇਰੀ ਮੇਰੀ.
|
Mahan Kosh Encyclopedia |
ਪੜਨਾਂਵ/pron. ਮੇਰੀ. “ਕਹੁ ਨਾਨਕ ਮੋਰੀ ਪੂਰਨ ਆਸਾ.” (ਆਸਾ ਮਃ ੫) 2. ਅਪਨੀ. ਆਪਣੀ. “ਤੇਰੋ ਨਹੀ ਸੁ ਜਾਨੀ ਮੋਰੀ.” (ਟੋਡੀ ਮਃ ੫) 3. ਦੇਖੋ- ਮੋਰ੍ਹੀ। 4. ਮੋਰੀਂ. ਮੋਰਾਂ ਨੇ. “ਮੋਰੀ ਰੁਣ ਝੁਣ ਲਾਇਆ.” (ਵਡ ਮਃ ੧) 5. ਨਾਮ/n. ਤਾਕੀ. ਦਰੀਚੀ. ਸੰ. ਮੋਰਿਕਾ। 6. ਛਿਦ੍ਰ. ਸੂਰਾਖ਼. “ਗੁਰਿ ਦਿਖਲਾਈ ਮੋਰੀ। ਜਿਤੁ ਮਿਰਗ ਪੜਤ ਹੈ ਚੋਰੀ.” (ਸੋਰ ਕਬੀਰ) ਮੋਰੀ ਇੰਦ੍ਰੀਆਂ, ਮ੍ਰਿਗ ਵਿਸ਼ੇ। 7. ਚੌਹਾਨ ਛਤ੍ਰੀਆਂ ਵਿੱਚੋਂ ਇੱਕ ਜਾਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|