Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohṇee. ਮੋਹ ਲੈਣ ਵਾਲੀ। bewitching, alluring, fascinating, enticer. ਉਦਾਹਰਨ: ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥ Raga Sireeraag 1, 1, 2:2 (P: 14). ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ ॥ (ਭਾਵ ਮੋਹ ਲੈਣ ਵਾਲੀ ਮਾਇਆ). Raga Soohee 1, Asatpadee 5, 1:2 (P: 752).
|
SGGS Gurmukhi-English Dictionary |
bewitching, alluring, fascinating, enticer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. f same as pec,; n.f. boatful maiden, lovely woman; enchantress.
|
Mahan Kosh Encyclopedia |
ਵਿ. ਮੋਹਿਤ ਕਰਨ ਵਾਲੀ। 2. ਨਾਮ/n. ਸੁੰਦਰ ਇਸਤ੍ਰੀ. “ਮੋਹਣੀ ਮੁਖਿ ਮਣੀ ਸੋਹੈ.” (ਸ੍ਰੀ ਮਃ ੧) 3. ਅਪਸਰਾ. “ਗਾਵਹਿ ਮੋਹਣੀਆ ਮਨੁ ਮੋਹਨਿ.” (ਜਪੁ) 4. ਮਾਯਾ. “ਨ ਮੋਹੈ ਮੋਹਣੀ.” (ਸੂਹੀ ਅ: ਮਃ ੧) 5. ਵਿਸ਼ਨੁ ਦਾ ਇੱਕ ਅਵਤਾਰ. ਦੇਖੋ- ਮੋਹਨੀ 5। 6. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ- ਸੋਲਾਂ ਮਾਤ੍ਰਾ, ਹਰੇਕ ਚਰਣ ਦੇ ਆਦਿ ਸਗਣ ।।ऽ, ਅਤੇ ਅੰਤ ਮਗਣ. ऽऽऽ. ਉਦਾਹਰਣ- ਭਰਣੰਕ ਸੁ ਭੇਰੀ ਘੋਰਾਣੰ, ਜਣ ਸਾਵਣ ਭਾਦੋਂ ਮੋਰਾਣੰ, ਰਿਸ ਬਾਹੈ ਗਾਹੈ ਜੋ ਧਾਣੰ, ਰਣ ਰੋਹੈ ਜੋਹੈ ਕ੍ਰੋਧਾਣੰ. (ਰਾਮਾਵ) (ਅ) ਦਸਮਗ੍ਰੰਥ ਵਿੱਚ “ਮੋਦਕ” ਦਾ ਨਾਮਾਂਤਰ ਭੀ “ਮੋਹਣੀ” ਛੰਦ ਹੈ, ਅਰਥਾਤ- ਪ੍ਰਤਿ ਚਰਣ- ਚਾਰ ਭਗਣ, ऽ।।, ऽ।।, ऽ।।, ऽ।।. ਉਦਾਹਰਣ- ਗੌਰ ਸਰੂਪ ਮਹਾਂ ਛਬਿ ਸੋਹਤ, ਦੇਖਤ ਸੂਰਨ ਕੋ ਮਨ ਮੋਹਤ, ਰੀਝਤ ਤਾਕ ਬਡੇ ਨ੍ਰਿਪ ਐਸਹਿਂ, ਸੋਭਹਿਂ ਕੌਨ ਸਕੈ ਕਹਿ ਕੈਸਹਿਂ. (ਅਜਰਾਜ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|