Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺdal. 1. ਦੇਸ਼ (ਸ਼ਬਦਾਰਥ) ਚਕਰ, ਬ੍ਰਹਮੰਡ ਦਾ ਇਕ ਚੱਕਰ ਜਿਸ ਵਿਚ ਇਕ ਸੂਰਜ ਇਕ ਚੰਦਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ (ਦਰਪਨ)। 2. ਤਾਰਿਆਂ ਦਾ ਦੇਸ। 3. ਸਮੂਹ। 4. ਖੇਤਰ। 5. ਸਭਾ, ਦਾਇਰਾ, ਸੰਗ। 1. world. 2. universes. 3. region. 4. realm. 5. society, gathering. ਉਦਾਹਰਨਾ: 1. ਗਾਵਹਿ ਖੰਡ ਮੰਡਲ ਵਡਭੰਡਾ ਕਰਿ ਕਰਿ ਰਖੇ ਧਾਰੇ ॥ Japujee, Guru Nanak Dev, 27:14 (P: 6). ਉਦਾਹਰਨ: ਮਰਣੁ ਲਿਖਾਇ ਮੰਡਲ ਮਹਿ ਆਇ ॥ (ਭਾਵ ਮਾਤ ਲੋਕ, ਸੰਸਾਰ). Raga Dhanaasaree 1, Asatpadee 1, 6:2 (P: 686). ਉਦਾਹਰਨ: ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰਬਾਰ ॥ (ਭਾਵ ਥਾਂ). Raga Bilaaval 5, 31, 1:2 (P: 808). 2. ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ Japujee, Guru Nanak Dev, 35:6 (P: 7). 3. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 13). 4. ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥ Raga Gaurhee 4, Sohlay, 4, 1:2 (P: 13). 5. ਸੰਤ ਮੰਡਲ ਮਹਿ ਜਨਮ ਮਰਣੁ ਰਹੈ॥ ਸੰਤ ਮੰਡਲ ਮਹਿ ਜਮ ਕਿਛੂ ਨ ਕਹੈ ॥ Raga Bhairo 5, 37, 2:1; 2 (P: 1146).
|
English Translation |
n.m. congregation, constellation; group, association, society, social circle; circle, circumference; region, sphere; administrative division, district, sub division; department, halo around the sun or the moon.
|
Mahan Kosh Encyclopedia |
ਸੰ. ਨਾਮ/n. ਗੋਲਾਕਾਰ ਘੇਰਾ. ਦਾਯਰਹ (Circle). 2. ਸੌ ਯੋਜਨ ਦਾ ਦੇਸ਼। 3. ਉਹ ਇਲਾਕਾ, ਜਿਸ ਵਿੱਚ ਬਾਰਾਂ ਰਾਜੇ ਜੁਦੇ ਜੁਦੇ ਰਾਜ ਕਰਦੇ ਹੋਣ. “ਕੇਤੇ ਮੰਡਲ ਦੇਸ.” (ਜਪੁ) 4. ਸੰਸਾਰ. ਜਗਤ. ਭੂਮੰਡਲ. “ਮਰਣ ਲਿਖਾਇ ਮੰਡਲ ਮਹਿ ਆਏ.” (ਧਨਾ ਅ: ਮਃ ੧) ਆਕਾਸ਼ ਮੰਡਲ ਆਦਿ ਬ੍ਰਹ੍ਮਾਂਡ ਦੇ ਭਾਗ. “ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ.” (ਮਾਲੀ ਮਃ ੫) 5. ਸਭਾ. ਦੀਵਾਨ. “ਸੰਤਮੰਡਲ ਮਹਿ ਹਰਿ ਮਨਿ ਵਸੈ.” (ਭੈਰ ਮਃ ੫) 6. ਸਮੁਦਾਯ. ਗਰੋਹ. “ਤਾਰਿਕਾ ਮੰਡਲ ਜਨਕ ਮੋਤੀ.” (ਸੋਹਿਲਾ) 7. ਫੌਜ ਦਾ ਕੈਂਪ। 8. ਰਿਗਵੇਦ ਦੇ ਹਿੱਸੇ, ਜੈਸੇ- ਰਾਮਾਯਣ ਦੇ ਕਾਂਡ ਅਤੇ ਭਾਗਵਤ ਦੇ ਸਕੰਧ ਹਨ। 9. ਗ੍ਰੰਥ ਦਾ ਭਾਗ. ਕਾਂਡ. ਪਰਵ। 10. ਯੋਗਮਤ ਅਤੇ ਵੈਦ੍ਯਕ ਅਨੁਸਾਰ ੪੦ ਦਿਨਾਂ ਦਾ ਸਮਾਂ। 11. ਕੁੱਤਾ। 12. ਸੱਪ। 13. ਚਾਲੀ ਯੋਜਨ ਲੰਮਾ ਅਤੇ ਵੀਹ ਯੋਜਨ ਚੌੜਾ ਇਲਾਕਾ। 14. ਗੇਂਦ. ਫਿੰਡ। 15. ਰਥ ਦਾ ਪਹੀਆ। 16. ਭੋਜਨ ਕਰਨ ਵੇਲੇ ਹਿੰਦੂਮਤ ਅਨੁਸਾਰ ਚਾਰੇ ਪਾਸੇ ਕੱਢੀ ਹੋਈ ਲੀਕ (ਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|