Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺṫar. 1. ਵਿਸ਼ੇਸ਼ ਸਿੱਧੀ ਪ੍ਰਾਪਤ ਕਰਨ ਲਹੀ ਜਪੇ ਜਾਣ ਵਾਲਾ ਸ਼ਬਦ ਅਥਵਾ ਵਾਕੰਸ਼। 2. ਉਪਦੇਸ਼, ਸਿਖਿਆ। 1. spell. 2. instruction, advice. ਉਦਾਹਰਨਾ: 1. ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥ Raga Gaurhee 1, 16, 1:1 (P: 156). 2. ਅਉਖਧ ਮੰਤ੍ਰ ਤੰਤ ਸਭਿ ਛਾਰਿ ॥ Raga Gaurhee 5, 149, 3:1 (P: 196). ਉਦਾਹਰਨ: ਕਹੁ ਨਾਨਕ ਗੁਰ ਮੰਤ੍ਰ ਚਿਤਾਰਿ ॥ Raga Gaurhee 5, 101, 4:1 (P: 186). ਉਦਾਹਰਨ: ਪੂਰਾ ਗੁਰੁ ਅਖੵਓ ਜਾ ਕਾ ਮੰਤ੍ਰ ॥ (ਉਪਦੇਸ਼, ਗਿਆਨ). Raga Gaurhee 5, Sukhmanee 18, 4:7 (P: 287). ਮੈ ਅਉਖਧੁ ਮੰਤ੍ਰ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ॥ Raga Maajh 4, 3, 3:3 (P: 95). ਮੰਤ੍ਰ ਤੰਤ੍ਰੂ ਅਉਖਧੁ ਪੁਨਹਚਾਰ ॥ Raga Gaurhee 5, 66, 2:1 (P: 184).
|
SGGS Gurmukhi-English Dictionary |
[Sk. n.] Mantra, incantation, advice, charm
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਮੰਤ੍ਰੜਾ) ਸੰ. मन्त्र्. ਧਾ. ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। 2. ਨਾਮ/n. ਸਲਾਹ. ਮਸ਼ਵਰਾ. “ਇਹ ਭਾਂਤ ਮੰਤ੍ਰ ਵਿਚਾਰਿਓ.” (ਰਾਮਾਵ) 3. ਵੇਦ ਦਾ ਪਦ ਅਤੇ ਮੂਲ ਪਾਠ। 4. ਗੁਰਉਪਦੇਸ਼. “ਜੋ ਇਹੁ ਮੰਤ੍ਰ ਕਮਾਵੈ ਨਾਨਕ.” (ਆਸਾ ਮਃ ੫) “ਗੁਰਮੰਤ੍ਰੜਾ ਚਿਤਾਰਿ.” (ਵਾਰ ਗੂਜ ੨ ਮਃ ੫) 5. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। 6. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ- ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. ਬਹੁਤ ਮੰਤ੍ਰ ਅਜੇਹੇ ਕਲਪੇ ਹੋਏ ਹਨ, ਜਿਨ੍ਹਾ ਦੇ ਅਟਪਟੇ ਸ਼ਬਦ ਅਰ ਅਰਥ ਕੁਛ ਪ੍ਰਤੀਤ ਨਹੀਂ ਹੋਂਦਾ.{1743} ਕਈ ਅਕ੍ਸ਼ਰ ਜੁਦੇ ਜੁਦੇ ਫਲ ਦੇਣ ਵਾਲੇ ਮੰਨੇ ਹਨ, ਜਿਵੇਂ- ਹੂੰ ਮਾਰਣ ਲਈ, ਯੂੰ ਉੱਚਾਟਨ ਵਾਸਤੇ, ਰੂੰ ਤਾਪ ਚੜ੍ਹਾਉਣ ਲਈ, ਸ਼ੂੰ ਸ਼ਾਂਤਿ ਕਰਨ ਵਾਸਤੇ, ਕ੍ਲੀਂ ਵਸ਼ ਕਰਨ ਲਈ, ਇਤ੍ਯਾਦਿ.{1744} ਇਸੇਦੀ ਨਕਲ ਕਿਸੇ ਤਾਂਤ੍ਰਿਕ ਨੇ ਪੈਂਤੀਸ ਅੱਖਰੀ ਦੇ ਅੰਤ ਲਿਖਦਿੱਤੀ ਹੈ. “ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ.” (ਅਕਾਲ) 7. ਬ੍ਰਹ੍ਮ. ਪਰਮਾਤਮਾ.{1745}. Footnotes: {1743} ਤੁਲਸੀਦਾਸ ਨੇ ਭੀ ਲਿਖਿਆ ਹੈ- “ਅਨਮਿਲ ਅਕ੍ਸ਼ਰ ਅਰਥ ਨ ਜਾਪੂ। ਪ੍ਰਗਟ ਪ੍ਰਭਾਵ ਮਹੇਸ਼ ਪ੍ਰਤਾਪੂ.” {1744} ਦੇਖੋ- ਕੌਲ ਗ੍ਯਾਨ ਨਿਰਣਯ, ਪਟਲ 4. {1745} “ब्रह्म नै मन्त्रः” (ਸ਼ਤਪਥ 7-1-1-5).
Mahan Kosh data provided by Bhai Baljinder Singh (RaraSahib Wale);
See https://www.ik13.com
|
|