Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rajaa. 1. ਰਜਾਂ, ਸੰਤੁਸ਼ਟ ਹੋਵਾਂ। 2. ਰਜ ਗਿਆ, ਰਜਿਆ। 1. satiated. 2. sated. ਉਦਾਹਰਨਾ: 1. ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥ Raga Maajh 3, Asatpadee 8, 2:3 (P: 113). 2. ਗੁਰਮਤਿ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥ Raga Maajh 1, Vaar 2:6 (P: 139). ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥ (ਰਜਿਆ ਹੋਇਆ). Raga Malaar 1, Vaar 2:6 (P: 1279).
|
SGGS Gurmukhi-English Dictionary |
satiated, sated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰੱਜਾਂ. ਤ੍ਰਿਪਤ ਹੋਵਾਂ. “ਤੁਧੁ ਸਾਲਾਹਿ ਨ ਰਜਾ ਕਬਹੂੰ.” (ਮਾਝ ਅ: ਮਃ ੩) 2. ਅ਼. [رضا] ਰਜ਼ਾ. ਪ੍ਰਸੰਨਤਾ. ਖ਼ੁਸ਼ਨੂਦੀ। 3. ਮਨਜ਼ੂਰੀ. ਅੰਗੀਕਾਰ। 4. ਕਰਤਾਰ ਦਾ ਭਾਣਾ. “ਰਜਾ ਮਹਿ ਰਹਿਨਾ ਰਾਜੀ.” (ਗੁਪ੍ਰਸੂ) 5. ਫੌਜੀਆਂ ਦੇ ਸੰਕੇਤ ਵਿੱਚ ਛੁੱਟੀ ਨੂੰ ਭੀ ਰਜਾ{1778} ਆਖਦੇ ਹਨ। 6. ਅ਼. ਰਜਾ. ਆਸ਼ਾ. ਉਮੀਦ. Footnotes: {1778} ਖ਼ਾਸ ਕਰਕੇ furlough ਨੂੰ.
Mahan Kosh data provided by Bhai Baljinder Singh (RaraSahib Wale);
See https://www.ik13.com
|
|