Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rabaab. ਇਕ ਤੰਤੀ ਸਾਜ਼। rebeck, a stinged musical instrument. ਉਦਾਹਰਨ: ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥ Raga Raamkalee 1, Oankaar, 32:7 (P: 934).
|
English Translation |
n.f. rebeck.
|
Mahan Kosh Encyclopedia |
ਅ਼. [رباب] ਨਾਮ/n. ਤਾਰ ਅਤੇ ਤੰਦ ਦਾ ਇੱਕ ਵਾਜਾ, ਜੋ ਭਾਈ ਮਰਦਾਨੇ ਦਾ ਪਿਆਰਾ ਸਾਜ ਸੀ. Rebeck. ਸੰਗੀਤ ਵਿੱਚ ਇਸ ਦਾ ਨਾਮ “ਰਾਵਣਵੀਣਾ” ਹੈ. ਇਸ ਦੇ ਦੋ ਭੇਦ ਹਨ- ਇੱਕ ਨਿਬੱਧ (ਜਿਸ ਦੇ ਤੰਦਾਂ ਦੇ ਬੰਦ, ਸੁਰਾਂ ਦੇ ਚਿੰਨ੍ਹ ਲਈ ਬੱਧੇ ਹੋਣ), ਦੂਜਾ ਅਨਿਬੱਧ (ਜਿਸ ਦੇ ਬੰਦ ਨਾ ਹੋਣ).{1794} “ਰਬਾਬ ਪਖਾਵਜ ਤਾਲ.” (ਆਸਾ ਮਃ ੫) “ਤੂਟੀ ਤੰਤੁ ਨ ਬਜੈ ਰਬਾਬੁ.” (ਆਸਾ ਕਬੀਰ) ਅਖੰਡਾਕਾਰ ਵ੍ਰਿੱਤਿ ਟੁੱਟਣ ਤੋਂ, ਮਨਰੂਪ ਰਬਾਬ ਬਜਦਾ ਨਹੀਂ, ਭਾਵ- ਆਤਮਿਕ ਰਾਗ ਨਹੀਂ ਅਲਾਪਦਾ. Footnotes: {1794} ਪੁਰਾਣੇ ਰਬਾਬੀ ਵੀਣਾ ਵਾਕਰ ਰਬਾਬ ਨਾਲ ਰਾਗ ਆਲਾਪਦੇ ਸਨ, ਹੁਣ ਇਹ ਵਿਦ੍ਯਾ ਲੋਪ ਹੋ ਗਈ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|