Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raviḋaas. ਭਗਤ ਕਬੀਰ ਦਾ ਸਮਕਾਲੀ ਕਾਸ਼ੀ ਨਿਵਾਸੀ ਰਾਮਾਨੰਦ ਦਾ ਚੇਲਾ ਇਕ ਚਮਾਰ ਭਗਤ ਜਿਸਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। one of the saints who was cobbler and whose composition is contained in Sri Guru Granth Sahib. ਉਦਾਹਰਨ: ਕਹੁ ਰਵਿਦਾਸ ਪਰਉ ਤੇਰੀ ਸਾਭਾ ॥ Raga Gaurhee Ravidas, 1, 3:1 (P: 345).
|
SGGS Gurmukhi-English Dictionary |
[n.] One great radical saint, whose hymns have been included in Guru Granth Sahib
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਰਵਿਦਾਸੁ) ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। 2. ਕਾਸ਼ੀ ਦਾ ਵਸਨੀਕ ਚਮਾਰ, ਜੋ ਦਿਆਰੀ ਦੇ ਪੇਟੋਂ ਸੰਤੋਖੇ ਦਾ ਪੁਤ੍ਰ ਸੀ. ਇਸ ਦਾ ਜਨਮ ੧ ਹਾੜ ਸੰਮਤ ੧੪੫੬ ਦਾ ਦੱਸਿਆ ਜਾਂਦਾ ਹੈ. ਰਵਿਦਾਸ, ਵੈਸ਼ਨਵ ਮਤ ਦੇ ਆਚਾਰਯ ਸ੍ਵਾਮੀ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ. “ਕਹਿ ਰਵਿਦਾਸ ਖਲਾਸ ਚਮਾਰਾ.” (ਗਉ) “ਰਵਿਦਾਸੁ ਜਪੈ ਰਾਮਨਾਮਾ.” (ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|