| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Rasan. 1. ਰਸਾਂ ਵਿਚ। 2. ਮਹਾਂ ਰਸ। 3. ਰਸਨਾ, ਜੀਭ। 1. dainties, delicious dishes. 2. most sublime essence. 3. tongue. ਉਦਾਹਰਨਾ:
 1.  ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥ Raga Sireeraag 3, 47, 4:2 (P: 32).
 ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰਸਬਦੀ ਰਸੁ ਪੀਜੈ ॥ (ਰਸਾਂ ਦੇ). Raga Tukhaaree 1, Chhant 4, 2:4 (P: 1111).
 2.  ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥ Raga Sireeraag, Kabir, 3, 2:2 (P: 92).
 3.  ਸੰਤ ਰਸਨ ਹਰਿ ਨਾਮੁ ਵਖਾਨਾ ॥ Raga Maajh 5, 30, 2:2 (P: 103).
 ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥ Raga Jaitsaree 5, 2, 2:2 (P: 700).
 | 
 
 | SGGS Gurmukhi-English Dictionary |  | 1. delicious dishes. 2. sublime essence. 3. tongue. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਨਾਮ/n. ਰਸਨਾ. ਜੀਭ. “ਰਾਮ ਰਸਨ ਵਖਾਣੀ.” (ਗਉ ਮਃ ੫) “ਹਰਿ ਹਰਿ ਨਾਮੁ ਰਸਨ ਆਰਾਧੇ.” (ਗਉ ਮਃ ੫) 2. ਭਾਵ- ਬਚਨ. ਵਾਕ੍ਯ. “ਸੰਤ ਰਸਨ ਕਉ ਬਸਹੀਅਉ.” (ਭੈਰ ਮਃ ੫) 3. ਰਸਾਂ ਦਾ ਬਹੁ ਵਚਨ. ਰਸਾਂ ਵਿੱਚ. “ਗੁਰਮੁਖਿ ਰਸਨਾ ਹਰਿ ਰਸਨ ਰਸਾਈ.” (ਗਉ ਮਃ ੩) 4. ਸੰ. ਰਸ਼ਨਾ. ਨਾਮ/n. ਰੱਸੀ. ਰੱਸਾ. “ਬਾਂਧ ਰਸਨ ਤਾਂਸੋਂ ਇਕ ਲਯੋ.” (ਚਰਿਤ੍ਰ ੧੪੦) ਫ਼ਾ. [رسن]। 5. ਰਸ-ਸਾਨਾ. ਰਸ ਸਹਿਤ. “ਕੈਫਨ ਸਾਥ ਰਸਨ ਸੇ ਹ੍ਵੈਕਰ.” (ਚਰਿਤ੍ਰ ੩੨੬) ਨਸ਼ਿਆਂ ਨਾਲ ਮਸਹੂਰ ਹੋਕੇ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |