Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasaa-in. ਰਸਾਂ ਦਾ ਘਰ, ਬਿਮਾਰੀਆਂ ਦੀ ਅਕਸੀਰ ਦਵਾਈ। home of nector, panacea. ਉਦਾਹਰਨ: ਅਉਰ ਦੁਨੀ ਸਭ ਭਰਮਿ ਭੂਲਾਨੀ ਮਨੁ ਰਾਮ ਰਸਾਇਨ ਮਾਤਾ ॥ Raga Sireeraag, Kabir, 3, 4:2 (P: 92).
|
SGGS Gurmukhi-English Dictionary |
[Var.] From Rasâina
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਰਸਾਯਨ. ਨਾਮ/n. ਰਸ ਦਾ ਆਯਨ (ਘਰ). 2. ਲੱਸੀ. ਛਾਛ. ਤਕ੍ਰ। 3. ਕਮਰ. ਕਟਿ. ਲੱਕ। 4. ਰਸ (ਪਾਰੇ) ਨਾਲ ਬਣਾਈਹੋਈ ਦਵਾਈ। 5. ਅਜੇਹੀ ਦਵਾ, ਜਿਸ ਨਾਲ ਮੁਰਝਾਇਆ ਅਤੇ ਪੁਰਾਣਾ ਸ਼ਰੀਰ ਨਵੇਂ ਸਿਰੇ ਜਵਾਨ ਹੋਜਾਵੇ। 6. ਕਲੀ ਨੂੰ ਚਾਂਦੀ ਅਤੇ ਤਾਂਬੇ ਨੂੰ ਸੋਨਾ ਬਣਾਉਣ ਵਾਲੀ ਸਾਮਗ੍ਰੀ ਅਤੇ ਵਿਦ੍ਯਾ। 7. ਗੁਰਮਤ ਅਨੁਸਾਰ ਕਰਤਾਰ ਦਾ ਨਾਮ, ਜੋ ਸਾਰੇ ਰਸਾਂ ਦਾ ਘਰ ਹੈ. ਦੇਖੋ- ਰਸਾਇਣਿ 1। 8. ਰਸਾਯਨ ਵਿਦ੍ਯਾ. Chemistry। 9. ਭਾਈ ਗੁਰਦਾਸ ਜੀ ਨੇ ਪ੍ਰੇਮ (ਮਿਲਾਪ) ਦਾ ਨਾਮ ਰਸਾਇਨ ਲਿਖਿਆ ਹੈ. “ਝਗਰੋ ਮਿਟਤ ਰੋਸ ਮਾਰੇ ਸੇ ਰਸਾਇਨ ਹ੍ਵੈ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|