Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raavaṇ. 1. ਭੋਗਣ, ਮਾਣਨ। 2. ਲੰਕਾ ਦਾ ਰਾਜਾ ਜਿਸ ਨੇ ਸੀਤਾ ਹਰਣ ਕੀਤਾ ਸੀ। 1. enjoy. 2. empror of Cylone who eloped Sita, the wife of Sri Ram Chander Ji. ਉਦਾਹਰਨਾ: 1. ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥ Raga Vadhans 1, 2, 1:2 (P: 557). 2. ਦਾਧੀਲੇ ਲੰਕਾ ਗੜ੍ਹ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥ Raga Dhanaasaree, Trilochan, 1, 5:1 (P: 695).
|
Mahan Kosh Encyclopedia |
ਨਾਮ/n. ਰਵਣ (ਉੱਚਾਰਣ) ਦੀ ਕ੍ਰਿਯਾ. ਸ਼ਬਦ ਕਰਨਾ। 2. ਰਮਣ. ਭੋਗਣਾ. ਆਨੰਦ ਲੈਣਾ. “ਹਉ ਕਿਉ ਸਹੁ ਰਾਵਣਿ ਜਾਉ ਜੀਉ?” (ਸੂਹੀ ਮਃ ੧ ਕੁਚਜੀ) 3. ਸੰ. ਵਿ. ਰੁਆ ਦੇਣ ਵਾਲਾ। 4. ਨਾਮ/n. ਵੈਰੀਆਂ ਨੂੰ ਰੁਆਦੇਣ ਵਾਲਾ ਵਿਸ਼੍ਰਵਾ ਦਾ ਪੁਤ੍ਰ, ਜੋ ਕੈਕਸੀ (ਕੇਸ਼ਿਨੀ ਅਥਵਾ- ਨਿਕਸ਼ਾ) ਦੇ ਉਦਰ ਤੋਂ ਜਨਮਿਆ.{1836} ਰਾਮਾਯਣ ਵਿੱਚ ਲਿਖਿਆ ਹੈ ਕਿ ਸੁਮਾਲੀ ਰਾਖਸ ਦੀ ਪੁਤ੍ਰੀ ਵਿਸ਼੍ਰਵਾ ਨੂੰ ਵਰਣ ਲਈ ਸੰਝ ਸਮੇਂ ਪਹੁਚੀ. ਵਿਸ਼੍ਰਵਾ ਨੇ ਉਸ ਨੂੰ ਅੰਗੀਕਾਰ ਕੀਤਾ, ਪਰ ਸੰਝ ਦਾ ਵੇਲਾ ਹੋਣ ਕਰਕੇ ਭਯੰਕਰ ਪੁਤ੍ਰ ਰਾਵਣ ਅਤੇ ਕੁੰਭਕਰਣ ਹੋਏ. ਇਨ੍ਹਾਂ ਪਿੱਛੋਂ ਕ੍ਰੂਰ ਸੁਭਾਉ ਵਾਲੀ ਸੂਰਪਣਖਾ ਜਨਮੀ. ਕੈਕਸੀ ਦੀ ਪ੍ਰਾਰਥਨਾ ਪੁਰ ਵਿਸ਼੍ਰਵਾ ਨੇ ਇੱਕ ਸ਼ਾਂਤ ਸੁਭਾਉ ਵਾਲਾ ਪੁਤ੍ਰ ਵਿਭੀਸ਼ਣ ਭੀ ਉਸ ਨੂੰ ਬਖ਼ਸ਼ਿਆ. ਰਾਵਣ ਦੇ ਦਸ ਸਿਰ ਅਤੇ ਵੀਹ ਬਾਹਾਂ ਸਨ. ਇਸ ਨੇ ਤਪ ਕਰਕੇ ਬ੍ਰਹਮਾ ਤੋਂ ਸਾਰਾ ਜਗਤ ਜਿੱਤਣ ਦਾ ਵਰ ਲਿਆ ਸੀ, ਅਰ ਆਪਣੇ ਮਤੇਰ ਭਾਈ ਕੁਬੇਰ ਨੂੰ ਲੰਕਾ ਤੋਂ ਕੱਢਕੇ ਆਪ ਰਾਜਾ ਬਣਿਆ, ਅਰ ਉਸ ਤੋਂ ਪੁਸ਼ਪਕ ਵਿਮਾਨ ਖੋਹ ਲਿਆ. ਰਾਵਣ ਨੇ ਬਹੁਤ ਇਸਤ੍ਰੀਆਂ ਵਿਆਹੀਆਂ, ਪਰ ਮਯ ਦਾਨਵ ਦੀ ਪੁਤ੍ਰੀ ਮੰਦੋਦਰੀ ਸਭ ਤੋਂ ਸ਼ਿਰੋਮਣਿ ਸੀ, ਜਿਸ ਤੋਂ ਇੰਦ੍ਰਜਿਤ (ਮੇਘਨਾਦ) ਜਨਮਿਆ. ਰਾਮਾਯਣ ਵਿੱਚ ਰਾਵਣ ਦੀ ਫੌਜ ਦਸ ਖਰਬ, ਛਿਆਲੀ ਹਜਾਰ ਅਤੇ ਇੱਕ ਸੌ ਲਿਖੀ ਹੈ. ਰਾਵਣ ਸੰਸਕ੍ਰਿਤ ਦਾ ਪੰਡਿਤ ਅਤੇ ਜਾਤਿ ਕਰਕੇ ਬ੍ਰਾਹਮਣ ਸੀ. ਕ੍ਰੂਰ ਸੁਭਾਉ ਹੋਣ ਕਰਕੇ ਰਾਖਸ ਪ੍ਰਸਿੱਧ ਹੋਇਆ. ਸੀਤਾ ਹਰਣ ਦੇ ਅਪਰਾਧ ਵਿੱਚ ਸ਼੍ਰੀ ਰਾਮ ਨੇ ਇਸ ਨੂੰ ਮਾਰਕੇ ਵਿਭੀਖਣ ਨੂੰ ਲੰਕਾ ਦਾ ਰਾਜਾ ਥਾਪਿਆ. “ਭਲਾ ਬੁਰਾ ਸੈਂਸਾਰ ਵਿੱਚ ਜੋ ਆਇਆ ਤਿਸ ਸਰਪਰ ਮਰਣਾ, ਰਾਮਚੰਦ ਨਿਰਮਲ ਪੁਰਖ ਧਰਮਹੁੰ ਸਾਇਰ ਪੱਥਰ ਤਰਣਾ, ਬੁਰੀਆਈਅਹੁੰ ਰਾਵਣ ਗਿਆ ਕਾਲਕ ਟਿੱਕਾ ਪਰਤ੍ਰਿਯ ਹਰਣਾ.” (ਭਾਗੁ). Footnotes: {1836} यस्माल्लोक भयं चौतद् ट्रावितं भयमागतम् त स्मात्वं रावणो नाम नाम्ना वीरो भविष्यसि (ਰਾਮਾਯਣ).
Mahan Kosh data provided by Bhai Baljinder Singh (RaraSahib Wale);
See https://www.ik13.com
|
|