| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Rikʰ⒤. 1. ਧਰਮਰਾਜ। 2. ਰਿਸ਼ੀ, ਗਿਆਨਵਾਨ। 3. ਤਾਰੇ, ਨਛਰ। 1. righteous Judge. 2. sage, learned scholar. 3. stars. ਉਦਾਹਰਨਾ:
 1.  ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ ॥ Raga Maaroo 4, 2, 2:1 (P: 995).
 2.  ਸੁਖਦੇਉ ਪਰੀਖੵਤ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥ Sava-eeay of Guru Nanak Dev, Kal-Sahaar, 8:5 (P: 1390).
 3.  ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥ Sava-eeay of Guru Nanak Dev, Kal-Sahaar, Nal-y, 5:2 (P: 1399).
 | 
 
 | SGGS Gurmukhi-English Dictionary |  | 1. Dharamraj the messanger of death. 2. sage. 3. stars. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. {ऋषि.} ਨਾਮ/n. ਪਰਮਪਦ ਨੂੰ ਪਹੁਚਿਆ ਹੋਇਆ ਪੁਰਖ. ਕਰਨੀ ਵਾਲਾ ਸਾਧੂ. ਮੁਨਿ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਰਿਖੀਆਂ ਦੇ ਸੱਤ ਭੇਦ ਥਾਪੇ ਹਨ. (ੳ) ਸ਼੍ਰੁਤਰਸ਼ਿ- ਵੇਦਮੰਤ੍ਰਾਂ ਦਾ ਕਰਤਾ ਰਿਖਿ.
 (ਅ) ਕਾਂਡਰਸ਼ਿ- ਜੋ ਵੇਦ ਦਾ ਕੋਈ ਖ਼ਾਸ ਕਾਂਡ ਸਿਖਾਉਂਦਾ ਹੈ.
 (ੲ) ਪਰਮਰਸ਼ਿ- ਜੋ ਵਿਰਕ੍ਤਦਸ਼ਾ ਵਿੱਚ ਰਹਿਕੇ ਥਾਂ ਥਾਂ ਫਿਰਕੇ ਵੇਦ ਦਾ ਉਪਦੇਸ਼ ਕਰਦਾ ਹੈ.
 (ਸ) ਰਾਜਰਸ਼ਿ- ਜੋ ਰਾਜ ਕਾਜ ਕਰਦਾ ਹੋਇਆ ਭੀ ਇੰਦ੍ਰੀਆਂ ਨੂੰ ਕਾਬੂ ਰਖਦਾ ਹੈ.
 (ਹ) ਬ੍ਰਹ੍ਮਰਸ਼ਿ- ਆਤਮਤਤ੍ਵਵੇੱਤਾ. ਬ੍ਰਹਮਗ੍ਯਾਨੀ.
 (ਕ) ਦੇਵਰਸ਼ਿ- ਦੇਵਯੋਨਿ ਵਿੱਚੋਂ ਜਿਸ ਨੇ ਰਿਸ਼ਿਪਦ ਪਾਇਆ ਹੈ.
 (ਖ) ਮਹਰਸ਼ਿ- ਜੋ ਵੇਦ ਦਾ ਪੂਰਣ ਪ੍ਰਚਾਰਕ ਅਤੇ ਧਰਮਸ਼ਾਸਤ੍ਰ ਦੇ ਬਣਾਉਣ ਵਾਲਾ ਤਥਾ- ਕਰਮਕਾਂਡ ਦੀ ਵਿਧਿ ਦਸਦਾ ਹੈ। 2. ਦੇਖੋ- ਸਪਤਰਿਖੀ। 3. ਭੋਜ ਰਾਜ ਹਰਿਦੱਤ ਮਿਸ੍ਰ ਆਦਿਕਾਂ ਨੇ ਪਾਣਨੀਯ ਸੂਤ੍ਰ ਵ੍ਯਾਖ੍ਯਾ ਕਰਦੇ ਹੋਏ ਵੇਦ ਦਾ ਨਾਉਂ ਰਿਸ਼ਿ ਲਿਖਿਆ ਹੈ- ऋषि: वेद:। 4. ਸੰ. {ऋक्ष.} ਰਿਕ੍ਸ਼. ਨਛਤ੍ਰ. “ਸਸਿ ਰਿਖਿ ਨਿਸਿ ਸੂਰ.” (ਸਵੈਯੇ ਮਃ ੪ ਕੇ) ਚੰਦ ਤਾਰੇ ਰਾਤ ਸੂਰਜ.
 Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |