Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Riḋʰ⒤. 1. ਕਰਾਮਾਤੀ ਸ਼ਕਤੀਆਂ ਜੋ ਕਰੜੀ ਘਾਲਣਾ ਉਪਰੰਤ ਜੋਗੀਆਂ ਨੂੰ ਪ੍ਰਾਪਤ ਹੁੰਦੀਆਂ ਹਨ; ਧਨ ਸੰਪਦਾ ਪੈਦਾ ਕਰਨ ਵਾਲੀਆਂ ਸ਼ਕਤੀਆਂ। 2. ਰਿਧੀਆਂ ਵਾਲੇ, ਕਰਾਮਾਤੀ ਸ਼ਕਤੀਆਂ ਦੇ ਧਾਰਨੀ। 1. supernatural powers which Yogis achieve after very hard penances. 2. possessing supernatural powers. ਉਦਾਹਰਨਾ: 1. ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ Japujee, Guru Nanak Dev, 29:2 (P: 6). ਉਦਾਹਰਨ: ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ Raga Sireeraag 1, 1, 3:1 (P: 14). ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥ (ਸੰਪਦਾ, ਧਨ, ਦੌਲਤ). Raga Raamkalee 4, 6, 2:2 (P: 882). 2. ਤੇਤੀਸ ਕਰੋੜੀ ਦਾਸ ਤੁਮੑਾਰੇ ਰਿਧਿ ਸਿਧਿ ਪ੍ਰਾਣ ਆਧਾਰੀ ॥ Raga Aaasaa 3, Asatpadee 23, 2:1 (P: 423). ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥ (ਸੰਸਾਰਕ ਪਦਾਰਥ). Raga Maaroo 1, Solhaa 17, 15:3 (P: 1038).
|
SGGS Gurmukhi-English Dictionary |
1. supernatural powers which Yogis achieve after very hard penances. 2. possessing supernatural powers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਿਧੀ) ਸੰ. {ऋद्घि.} ਨਾਮ/n. ਵਿਭੂਤੀ. ਸੰਪਦਾ. “ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ.” (ਸੁਖਮਨੀ) 2. ਕਾਮਯਾਬੀ. ਸਫਲਤਾ। 3. ਉੱਨਤਿ. ਤਰੱਕੀ। 4. ਦੁਰਗਾ. ਦੇਖੋ- ਰਿਧ ਧਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|