Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rojaa. ਹਿਜ਼ਰੀ ਸੰਮਤ ਦੇ ਰਮਜ਼ਾਨ ਦੇ ਮਹੀਨੇ ਰਖਿਆ ਜਾਣ ਵਾਲਾ ਵਰਤ। fast which is observed in he month of Ramjaan of hijri era. ਉਦਾਹਰਨ: ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ Raga Maajh 1, Vaar 7ਸ, 1, 1:2 (P: 140). ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ ॥ Raga Aaasaa, Kabir, 17, 2:1 (P: 480).
|
SGGS Gurmukhi-English Dictionary |
an Islamic tradition of fasting during ‘Ramadan’ in the 11th month of Islamic calendar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [روزہ] ਰੋਜ਼ਹ. ਅ਼. [صَوم] ਸੌਮ. ਵ੍ਰਤ. ਹਿੰਦੂਮਤ ਵਾਂਙ ਇਸਲਾਮ ਵਿੱਚ ਵ੍ਰਤ ਪੁੰਨਜਨਕ ਅਤੇ ਪਾਪਨਾਸ਼ਕ ਕਰਮ ਹੈ, ਅਰ ਇਤਨੇ ਵ੍ਰਤ ਰੱਖਣੇ ਵਿਧਾਨ ਹਨ- (ੳ) ਰਮਜ਼ਾਨ ਦਾ ਸਾਰਾ ਮਹੀਨਾ. ਦੇਖੋ- ਰਮਜਾਨ 2. (ਅ) ਮੁਹ਼ੱਰਮ ਦਾ ਦਸਵਾਂ ਦਿਨ, ਜਿਸ ਦਾ ਨਾਮ “ਆਸ਼ੂਰਾ” [عاشُورا] ਹੈ. ਮਿਸ਼ਕ਼ਾਤ ਵਿੱਚ ਲਿਖਿਆ ਹੈ ਕਿ ਇਸ ਦਿਨ ਦਾ ਵ੍ਰਤ ਆਉਣ ਵਾਲੇ ਵਰ੍ਹੇ ਦੇ ਸਭ ਪਾਪ ਦੂਰ ਕਰਦਾ ਹੈ. (ੲ) ਈ਼ਦੁਲਫ਼ਿਤ਼ਰ ਪਿੱਛੋਂ ਛੀ ਦਿਨ ਵ੍ਰਤ ਕਰਨਾ ਪੁੰਨ ਕਰਮ ਹੈ. (ਸ) ਸੋਮ ਅਤੇ ਵੀਰਵਾਰ ਹਰੇਕ ਹਫ਼ਤੇ ਦੇ. (ਹ) ਸ਼ਅ਼ਬਾਨ ਦਾ ਸਾਰਾ ਮਹੀਨਾ. ਮਿਸ਼ਕ਼ਾਤ ਵਿੱਚ ਲਿਖਿਆ ਹੈ ਕਿ ਕਦੇ ਸਾਰਾ ਮਹੀਨਾ, ਕਦੇ ਇਸ ਮਹੀਨੇ ਦਾ ਕੁਝ ਹਿੱਸਾ, ਹ਼ਜ਼ਰਤ ਮੁਹੰਮਦ ਵ੍ਰਤ ਰਖਦੇ ਸਨ. (ਕ) ੧੩, ੧੪ ਅਤੇ ੧੫ ਵੀਂ ਤਾਰੀਖ ਹਰੇਕ ਮਹੀਨੇ ਦੀ. ਇਨ੍ਹਾਂ ਦਾ ਨਾਮ “ਅੱਯਾਮੁਲਬੀਜ਼” [آیاماُلبِیض] ਅਰਥਾਤ- ਰੌਸ਼ਨ ਦਿਨ ਹੈ. (ਖ) ਇੱਕ ਦਿਨ ਖਾਣਾ ਦੂਜੇ ਦਿਨ ਵ੍ਰਤ ਰੱਖਣਾ, ਇਹ ਨਿੱਤ ਵ੍ਰਤ ਹੈ. ਮਿਸ਼ਕਾਤ ਵਿੱਚ ਲਿਖਿਆ ਹੈ ਕਿ “ਦਾਊਦ” ਇਹ ਵ੍ਰਤ ਰਖਦਾ ਹੁੰਦਾ ਸੀ. ਵ੍ਰਤ ਸਮੇਂ ਝਗੜਨਾ, ਲੜਨਾ, ਨਿੰਦਾ ਆਦਿਕ ਨਿੰਦਿਤ ਕਰਮ ਵਰਜਿਤ ਹਨ. “ਰੋਜਾ ਬਾਂਗ ਨਿਵਾਜ ਕਤੇਬ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|