Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-u. 1. ਲੀਨ ਹੋ, ਗਰਕ ਹੋ (ਮਹਾਨਕੋਸ਼); ਨਾਲ। with, be aligned, chant. “ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ ॥” ਸਮੁ ੫, ੨*:੪ (੧੩੮੭). 2. ਤਕ, ਤੋੜੀ। till, uptil that time. “ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖੁਨੁ ਭਰੇ ॥” ਗਉ ੫, ੧੫੯, ੨:੧ (੨੧੪) “ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥” ਸੋਰ ਕਬ, ੨, ੩:੧ (੬੫੪). 3. ਤਰ੍ਹਾਂ। achieve, attain, have. “ਏਕ ਨਾਮ ਬਿਨੁ ਕਹ ਲਉ ਸਿਧੀਆ ॥” ਗਉ ੫, ਬਾਅ ੪੩:੨ (੨੫੯). 4. ਨਗੰਦੇ, ਤੋਪੇ। stiches. “ਲਉ ਨਾੜੀ ਸੂਆ ਹੈ ਅਸਤੀ ॥” ਰਾਮ ੫, ੧੩, ੧:੨ (੮੮੬). 5. ਲਵਾਂ, ਲੈਣ ਦੀ। may get, to have. “ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ ॥” ਸਸ ੫, ੬੬:੨ (੧੩੬੦). 6. ਲੈ, ਉਚਾਰ। utter. “ਮੂਰਤ ਘੜੀ ਚਸਾ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ ॥” ਸਮੁ ੫, ੨*:੪ (੧੩੮੭).
|
SGGS Gurmukhi-English Dictionary |
1. (aux. v.) take, have, achieve, attain, do! 2. until, until that time. 3. stitches.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਯ. ਲਗ. ਤੀਕ. ਤੋੜੀ. ਤਕ. “ਜਉ ਲਉ ਮੇਰੋ ਮੇਰੋ ਕਰਤੋ, ਤਉ ਲਉ ਬਿਖੁ ਘੇਰੇ.” (ਗਉ ਮਃ ੫) 2. ਨਾਮ/n. ਲੂਨ (ਕੱਟਣ) ਯੋਗ੍ਯ ਫਸਲ ਦਾ ਦਰਜਾ, ਜੈਸੇ- ਇਸ ਸਰਦੀ ਵਿੱਚ ਚਾਰ ਲਉ ਦੇ ਮਟਰ ਬੀਜੇ ਹਨ। 3. ਅਵਸਥਾ. ਉਮਰ। 4. ਵੰਸ਼ ਦੀ ਪੀੜ੍ਹੀ. ਨਸਲ। 5. ਤੰਤੁ ਡੋਰ. ਤਾਗਾ. “ਲਉ ਨਾੜੀ, ਸੂਆ ਹੈ ਅਸਤੀ.” (ਰਾਮ ਮਃ ੫) 6. ਵਿ. ਜੈਸਾ. ਤੁੱਲ. ਸਮਾਨ. “ਕਰਨਦੇਵ{1855} ਪ੍ਰਮਾਨ ਲਉ ਅਰਿ ਜੀਤਕੈ ਬਹੁ ਸਾਜ.” (ਗ੍ਯਾਨ) ਪ੍ਰਾਮਾਣਿਕ ਯੋਧਾ ਕਰਣ ਵਾਂਙ ਵੈਰੀ ਜਿੱਤਕੇ। 7. ਲਯ. ਲੀਨ. ਗਰਕ. “ਰਾਚਿ ਮਾਚਿ ਤਿਨ ਹੂੰ ਲਉ ਹਸੂਆ.” (ਗਉ ਮਃ ੫) 8. ਲੈਣ ਦਾ ਅਮਰ ਲੈ. “ਰਾਮ ਨਾਮ ਰਸਨਾ ਸੰਗ ਲਉ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: {1855} ਸਾਂਪ੍ਰਦਾਈ ਗ੍ਯਾਨੀ “ਕਰਨਦੇਵ” ਪਦ ਵਿੱਚੋਂ ਸੱਠ (੬੦) ਦੀ ਗਿਣਤੀ ਕਢਦੇ ਹਨ, ਜੋ ਭੁੱਲ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|