Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laakʰ. 1. ਲਖਾਂ, ਬੇਅੰਤ, ਬਹੁਤ। innumerable, lakh. “ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥” ਮਾਝ ੫, ੨੩, ੧:੩ (੧੦੧) “ਲਾਖ ਕਰੋਰੀ ਬੰਧੁ ਨ ਪਰੈ ॥” ਗਉ ੫, ਸੁਖ ੨, ੨:੨ (੨੬੪). 2. ਲਖ, ਗਿਣਤੀ ਦੀ ਇਕ ਇਕਾਈ। Lakh, unit of number, one hundred thousand. “ਕਿਨਹੂ ਲਾਖ ਪਾਂਚ ਕੀ ਜੋਰੀ ॥” ਗਉ ਕਬ, ੬੦, ੩:੧ (੩੩੭) “ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥” ਸੂਹੀ ੫, ਛੰਤ ੬, ੧:੨ (੭੮੦). 3. ਦ੍ਰਿਸ਼ਟਮਾਨ, ਪ੍ਰਤਖ। visible. “ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ ॥” ਸਵ ੫ ਕਲ, ੮:੧ (੧੪੦੮) “ਇਕਹੁ ਜਿ ਲਾਖ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ ॥” ਸਵ ੩ ਜਾਲ, ੧੨:੫ (੧੩੯੪).
|
SGGS Gurmukhi-English Dictionary |
1. lakhs, innumerable. 2. lakh (= 100,000). 3. obvious.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. sealing wax, lac, shellac;.
|
Mahan Kosh Encyclopedia |
ਲਕ੍ਸ਼. ਸੌਹਜ਼ਾਰ। 2. ਲੱਖਾਂ. ਭਾਵ- ਬੇਸ਼ੁਮਾਰ. ਦੇਖੋ- ਲਕ੍ਸ਼. “ਲਾਖ ਕਰੋਰੀ ਬੰਧਨ ਪਰੈ.” (ਸੁਖਮਨੀ) 3. ਸੰ. ਲਾਕ੍ਸ਼ਾ. ਲਾਖ. “ਜੈਸੇ ਧੋਈ ਲਾਖ.” (ਸ. ਕਬੀਰ) 4. ਸੰ. ਲਕ੍ਸ਼੍ਯ. ਜੋ ਨਜਰ ਆ ਰਿਹਾ ਹੈ, ਜਗਤ. ਦ੍ਰਿਸ਼੍ਯ. “ਲਾਖ ਮਹਿ ਅਲਖੁ ਲਖਾਯਹੁ.” (ਸਵੈਯੇ ਮਃ ੫ ਕੇ) ਦ੍ਰਿਸ਼੍ਯ ਵਿੱਚ ਅਦ੍ਰਿਸ਼੍ਯ (ਨਿਰਾਕਾਰ) ਦਿਖਾਇਆ। 5. ਦੇਖੋ- ਲਾਖੁ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|