Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laaj. 1. ਇਜ਼ਤ, ਪਤਿ। honour. “ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥” ਮਾਝ ੧, ਵਾਰ ੭ ਸ, ੧, ੧:੪ (੧੪੦). 2. ਸ਼ਰਮ, ਲੱਜਾ, ਹਿਆ। shame. “ਪਤਿ ਅਪਤਿ ਤਾ ਕੀ ਨਹੀ ਲਾਜ ॥” ਗਉ ਕਬ, ੩, ੩:੧ (੩੨੪) “ਲਾਜ ਨ ਮਰਹੁ ਕਹਹੁ ਘਰੁ ਮੇਰਾ ॥” (ਸ਼ਰਮ ਨਾਲ) ਗਉ ਕਬ, ੧੧, ੧*:੧ (੩੨੫). 3. ਲੋਕ-ਲਾਜ, ਓਪਰੀ ਝਿਜਕ। modesty. “ਅਹਨਿਸਿ ਭਗਤ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥” ਰਾਮ ੧, ੧੦, ੧*:੨ (੮੭੯).
|
SGGS Gurmukhi-English Dictionary |
[H. P. n.] Shame, modesty, honour
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. modesty, honour, chastity; shame, shyness, bashfulness, coyness, demureness.
|
Mahan Kosh Encyclopedia |
ਸੰ. ਲੱਜਾ. ਨਾਮ/n. ਸ਼ਰਮ. ਹ਼ਯਾ. “ਲਾਜ ਨ ਆਵੈ ਅਗਿਆਨਮਤੀ.” (ਬਿਲਾ ਛੰਤ ਮਃ ੫) 2. ਇਲਾਜ ਦਾ ਸੰਖੇਪ। 3. ਸੰ. ਲਾਜਾ. ਭੁੰਨਿਆ ਹੋਇਆ ਅੰਨ. ਖ਼ਾਸ ਕਰਕੇ ਭੁੰਨੇ ਹੋਏ ਧਾਨਾਂ ਦੀਆਂ ਖਿੱਲਾਂ. “ਕੰਚਨ ਫੂਲ ਸੁ ਲਾਜ ਬਿਖੇਰਤ.” (ਗੁਪ੍ਰਸੂ){1867} 4. ਸੰ. {लाज्.} ਧਾ. ਭੁੰਨਣਾ, ਦੋਸ਼ ਲਗਾਉਣਾ। 5. ਦੇਖੋ- ਲਾਜੁ 2. Footnotes: {1867} ਦੇਖੋ- ਲਾਜਾ 3 ਦਾ ਫੁਟਨੋਟ.
Mahan Kosh data provided by Bhai Baljinder Singh (RaraSahib Wale);
See https://www.ik13.com
|
|