Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lo-i. 1. ਦੇਸ਼, ਤਬਕ, ਲੋਕ, ਭਵਨ। regions. “ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥” (ਜਗਤ ਵਿਚ) ਗਉ ਰਵਿ, ਅਸ ੧, ੨:੧ (੩੪੬). 2. ਦੇਖ, ਪ੍ਰਤੀਤ ਕਰ। take know. “ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥” ਸਿਰੀ ੧, ਅਸ ੧੫, ੭:੩ (੬੩). 3. ਲੋਕਾਈ, ਲੋਕ। people, multituide. “ਨਾਰੀ ਪੁਰਖ ਸਬਾਈ ਲੋਇ ॥” ਗਉ ੧, ਅਸ ੫, ੩:੨ (੨੨੩). 4. ਪ੍ਰਕਾਸ਼, ਚਾਣਨ। light. “ਨਾਮ ਰਤਨੁ ਸਭ ਜਗ ਮਹਿ ਲੋਇ ॥” ਗਉ ੩, ਅਸ ੭, ੫:੪ (੨੩੨) “ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥” ਪ੍ਰਭਾ ੧, ੨, ੧:੧ (੧੩੨੭). 5. ਲੋਕਾਂ ਵਿਚ, ਦੁਨੀਆ ਵਿਚ। people. “ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥” ਗਉ ੫, ਸੁਖ ੨੪, ੫:੬ (੨੯੫) “ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥” (ਸੰਸਾਰ ਵਿਚ) ਗਉ ੫, ਵਾਰ ੧੧ ਸ, ੫, ੧:੧ (੩੨੦) “ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥” (ਲੋਕਾਂ ਨੂੰ) ਸਲੋ ਕਬ, ੭੫:੧ (੧੩੬੮) “ਆਸਣੁ ਲੋਇ ਲੋਇ ਭੰਡਾਰ ॥” ਜਪੁ ੩੧:੧ (7).
|
SGGS Gurmukhi-English Dictionary |
[Var.] From Loū
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਲੋਗ. ਜਨ. “ਸਿਧ ਸਾਧਿਕ ਤਰਸਹਿ ਸਭ ਲੋਇ.” (ਧਨਾ ਮਃ ੩) 2. ਪ੍ਰਕਾਸ਼. “ਨਾਮ ਰਤਨੁ ਸਭ ਜਗ ਮਹਿ ਲੋਇ.” (ਗਉ ਅ: ਮਃ ੩) 3. ਲੋਕ. ਦੇਸ਼. ਤ਼ਬਕ਼. “ਆਸਣੁ ਲੋਇ ਲੋਇ ਭੰਡਾਰ.” (ਜਪੁ) 4. ਅਵਲੋਕਨ ਕਰ. ਦੇਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|